• 2:41 am
Go Back

ਵਾਸ਼ਿੰਗਟਨ: ਭਾਰਤੀ-ਅਮਰੀਕੀ ਸੀਮਾ ਨੰਦਾ ਨੂੰ ਡੈਮੋਕ੍ਰੇਟਿਕ ਨੈਸ਼ਨਲ ਕਮੇਟੀ (ਡੀ.ਐੱਨ.ਸੀ.) ਦਾ ਸੀ.ਈ.ਓ. ਨਿਯੁਕਤ ਕੀਤਾ ਗਿਆ ਹੈ। ਨੰਦਾ ਮੌਜੂਦਾ ਸਮੇਂ ਵਿਚ ਅਮਰੀਕਾ ਦੀ ਮਨੁੱਖੀ ਅਧਿਕਾਰ ਅਤੇ ਨਾਗਰਿਕ ਅਧਿਕਾਰ ਦੀ ਸਭ ਤੋਂ ਵੱਡੀ ਸੰਸਥਾ ਸਿਵਲ ਐਂਡ ਹਿਊਮਨ ਰਾਈਟਸ ਦੇ ਲੀਡਰਸ਼ਿਪ ਕਾਨਫਰੰਸ ‘ਚ ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਸੰਚਾਲਨ ਅਧਿਕਾਰੀ ਹੈ। ਉਹ ਜੁਲਾਈ ਵਿਚ ਡੀ.ਐੱਨ.ਸੀ. ਦੇ ਸੀ.ਈ.ਓ. ਦੇ ਤੌਰ ‘ਤੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰੇਗੀ।
ਡੀ.ਐਨ.ਸੀ. ਵੱਲੋਂ ਸ਼ੁੱਕਰਵਾਰ ਨੂੰ ਇਕ ਪ੍ਰੈਸ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਸੀ.ਈ.ਓ. ਦੇ ਰੂਪ ਵਿਚ ਨੰਦਾ ਸੰਗਠਨ ਦੇ ਰੋਜ਼ਾਨਾਂ ਦੇ ਕੰਮਕਾਜ਼ ਦੇਖੇਗੀ। ਡੀ.ਐੱਨ.ਸੀ. ਪੂਰੇ ਦੇਸ਼ ਵਿਚ ਸਥਾਨਕ ਅਤੇ ਕੌਮੀ ਪੱਧਰ ਦੇ ਅਹੁਦਿਆਂ ਲਈ ਪਾਰਟੀ ਦੇ ਉਮੀਦਾਵਾਰਾਂ ਦੀ ਮਦਦ ਕਰਨ ਲਈ ਰਣਨੀਤੀ ਦੀ ਵਿਵਸਥਾ ਕਰਦੀ ਹੈ। ਡੀ.ਐੱਨ.ਸੀ. ਦੇ ਪ੍ਰਧਾਨ ਟਾਮ ਪੇਰੇਜ ਨੇ ਇਕ ਬਿਆਨ ਵਿਚ ਕਿਹਾ, ਮੈਂ ਬਹੁਤ ਉਤਸ਼ਾਹਿਤ ਹਾਂ ਕਿ ਨੰਦਾ ਆਪਣੀ ਪ੍ਰਤਿਭਾ ਦੀ ਵਰਤੋਂ ਡੀ.ਐੱਨ.ਸੀ. ਲਈ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਨੰਦਾ ਅੰਤਰਿਮ ਸੀ.ਈ.ਓ. ਮੈਰੀ ਬੇਥ ਕੈਹਿਲ ਦੀ ਜਗ੍ਹਾ ਲਏਗੀ।

Facebook Comments
Facebook Comment