• 6:10 am
Go Back

ਨਵੀਂ ਦਿੱਲੀ- ਆਰੂਸ਼ੀ ਹੱਤਿਆ ਕਾਂਡ ‘ਚ ਤਲਵਾੜ ਜੋੜੇ ਦੀ ਰਿਹਾਈ ਖ਼ਿਲਾਫ਼ ਸੀਬੀਆਈ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਹੈ। ਆਰੂਸ਼ੀ ਨਾਲ ਮਾਰੇ ਗਏ ਘਰ ਦੇ ਨੌਕਰ ਹੇਮ ਰਾਜ ਦੀ ਪਤਨੀ ਵੱਲੋਂ ਤਲਵਾੜ ਜੋੜੇ ਦੀ ਰਿਹਾਈ ਵਿਰੁੱਧ ਦਸੰਬਰ ਮਹੀਨੇ ‘ਚ ਸੀਬੀਆਈ ਤਕ ਪਹੁੰਚ ਕੀਤੀ ਸੀ। ਸੀਬੀਆਈ ਦੇ ਅਧਿਕਾਰੀ ਨੇ ਕਿਹਾ ਕਿ ਏਜੰਸੀ ਨੇ ਹਾਈ ਕੋਰਟ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ‘ਚ ਅਪੀਲ ਦਾਇਰ ਕਰ ਦਿੱਤੀ ਹੈ। ਇਲਾਹਾਬਾਦ ਹਾਈ ਕੋਰਟ ਨੇ ਸਬੂਤਾਂ ਦੀ ਘਾਟ ਕਾਰਨ ਤਲਵਾੜ ਜੋੜੇ ਦੀ ਰਿਹਾਈ ਦੇ ਹੁਕਮ ਦਿੱਤੇ ਸਨ।

Facebook Comments
Facebook Comment