• 3:35 am
Go Back

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਜਥੇ ਨਾਲ ਪਾਕਿਸਤਾਨ ਗਏ ਅਮਰਜੀਤ ਸਿੰਘ ਦਾ ਪਤਾ ਲੱਗ ਗਿਆ ਹੈ। ਉਹ ਪਾਕਿਸਤਾਨ ਦੇ ਪਾਕਿਸਤਾਨ ਦੇ ਸ਼ੇਖੂਪੁਰਾ ਇਲਾਕੇ ’ਚ ਆਪਣੇ ਫੇਸਬੁੱਕ ਦੋਸਤ ਕੋਲ ਰਹਿ ਰਿਹਾ ਸੀ। ਉਸ ਨੂੰ ਭਾਰਤ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਮਰਜੀਤ ਸਿੰਘ 12 ਅਪ੍ਰੈਲ ਨੂੰ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਗਿਆ ਸੀ। ਜਿਸ ਤੋਂ ਬਾਅਦ ਉਹ ਨਨਕਾਣਾ ਸਾਹਿਬ ਤੋਂ ਅਚਾਨਕ ਗਾਇਬ ਹੋ ਗਿਆ ਸੀ। ਅਮਰਜੀਤ ਸਿੰਘ ਅੰਮ੍ਰਿਤਸਰ ਦੇ ਨਿਰੰਜਨਪੁਰਾ ਪਿੰਡ ਦਾ ਰਹਿਣ ਵਾਲਾ ਹੈ ਤੇ ਉਹ ਆਪਣੇ ਪਾਕਿਸਤਾਨੀ ਫੇਸਬੁੱਕ ਦੋਸਤ ਆਮਿਦ ਰਜ਼ਾਕ ਦੇ ਸ਼ੇਖੁਪੁਰਾ ਸਥਿਤ ਘਰ ‘ਚ ਰੁਕਿਆ ਹੋਇਆ ਸੀ। ਰਜ਼ਾਕ ਕਬਾੜੀ ਦਾ ਕੰਮ ਕਰਦਾ ਹੈ। ਸ਼੍ਰੀ ਨਨਕਾਣਾ ਸਾਹਿਬ ਪਹੁੰਚਣ ‘ਤੇ ਅਮਰਜੀਤ ਨੇ ਰਜ਼ਾਕ ਨਾਲ ਸੰਪਰਕ ਕੀਤਾ ਸੀ। ਅਮਰਜੀਤ ਨੇ ਰਿਆਜ਼ ਨੂੰ ਦੱਸਿਆ ਕਿ ਉਸ ਨੂੰ ਤਿੰਨ ਮਹੀਨੇ ਦਾ ਵੀਜ਼ਾ ਮਿਲਿਆ ਹੈ ਅਤੇ ਉਹ ਕੁੱਝ ਦਿਨ ਸ਼ੇਖੁਪੁਰਾ ‘ਚ ਰਹਿਣਾ ਚਾਹੁੰਦਾ ਹੈ। ਰਜ਼ਾਕ ਨੇ ਜਦੋਂ ਪਾਕਿਸਤਾਨੀ ਨਿਊਜ਼ ਚੈਨਲਾਂ ‘ਤੇ ਅਮਰਜੀਤ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਦੇਖੀਆਂ ਤਾਂ ਉਸ ਨੇ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਇਸ ਤੋਂ ਬਾਅਦ ਉਸ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੀ ਪੁਲਿਸ ਅਮਰਜੀਤ ਨੂੰ ਮੰਗਲਵਾਰ ਪਾਕਿਸਤਾਨ ਰੇਂਜਰਸ ਦੇ ਹਵਾਲੇ ਕਰੇਗੀ। ਜਿਸ ਤੋਂ ਬਾਅਦ ਪਾਕਿ ਰੇਂਜਰਸ ਅਮਰਜੀਤ ਨੂੰ ਬੀਐੱਸਐੱਫ ਦੇ ਜਵਾਨਾ ਦੇ ਹਵਾਲੇ ਕਰ ਦੇਣਗੇ।

Facebook Comments
Facebook Comment