• 1:58 pm
Go Back

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਜਿੱਥੇ ਉਨ੍ਹਾਂ ਜਸਪਾਲ ਅਟਵਾਲ ਮਾਮਲੇ ‘ਤੇ ਆਪਣਾ ਪੱਖ਼ ਰੱਖਿਆ ਗਿਆ, ਜੀ.ਕੇ. ਨੇ ਕਿਹਾ ਕਿ ਜਸਪਾਲ ਅਟਵਾਲ ਆਪਣੀ ਗਲਤੀ ਦੀ ਸਜ਼ਾ ਭੁਗਤ ਚੁੱਕੇ ਹਨ ਤੇ ਹੁਣ ਭਾਰਤੀ ਅੰਬੈਸੀ ਵੱਲੋਂ ਉਨ੍ਹਾਂ ਨੁੰ ਵੀਜ਼ਾ ਦਿੱਤਾ ਗਿਆ ਹੈ, ਮਨਜੀਤ ਸਿੰਘ ਜੀਕੇ ਨੇ ਸਵਾਲ ਕੀਤਾ ਕਿ ਜੇਕਰ ਜਸਪਾਲ ਅਟਵਾਲ ਅੱਜ ਵੀ ਅੱਤਵਾਦੀ ਹੈ ਤੇ ਸੰਜੇ ਦੱਤ, ਪਾਂਡੇ ਬ੍ਰਦਰਜ਼ ਬਾਰੇ ਮੀਡੀਆ ਕੀ ਕਹੇਗਾ। ਜੀਕੇ ਨੇ ਇਲਜ਼ਾਮ ਲਗਾਇਆ ਕਿ ਜਸਟਿਨ ਟਰੂਡੋ ਦੀ ਫੇਰੀ ਨੂੰ ਪ੍ਰਭਾਵਿਤ ਕਰਨ ਲਈ ਏਜੰਸੀਆਂ ਅਤੇ ਮੀਡੀਆ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ। ਉਨ੍ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੁਆਫ਼ੀ ਵੀ ਮੰਗੀ ਕਿ ਭਾਰਤ ਵੱਲੋਂ ਮਹਿਮਾਨ ਨਿਵਾਜ਼ੀ ਜੋਰ-ਸ਼ੋਰ ਨਾਲ ਨਹੀਂ ਕੀਤੀ ਗਈ।
ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਾਰੇ ਸਿੱਖਾਂ ਨੂੰ ਖ਼ਾਲਿਸਤਾਨੀ ਕਹਿਣਾ ਗਲਤ ਹੈ, ਸਿੱਖ ਭਾਰਤੀ ਹਨ ਅਤੇ ਉਨ੍ਹਾਂ ਇਸ ਮੁਲਕ ਲਈ ਅਥਾਹ ਕੁਰਬਾਨੀਆਂ ਦਿੱਤੀਆਂ ਹਨ। ਜੀਕੇ ਅਨੁਸਾਰ 1984 ਸਿੱਖ ਕਤਲੇਆਮ ਦਾ ਇਨਸਾਫ਼ ਅੱਜ ਤੱਕ ਨਹੀਂ ਮਿਲਿਆ। ਇਹ ਮੁੱਦਾ ਕਦੇ ਕਿਸੇ ਨੇ ਨਹੀਂ ਚੁੱਕਿਆ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਖਾਲਿਸਤਾਨੀਆਂ ਦੀ ਸੂਚੀ ਕੇਨੇਡੀਅਨ ਪ੍ਰਧਾਨ ਮੰਤਰੀ ਨੂੰ ਸੌਂਪੀ ਗਈ ਹੈ। ਮਨਜੀਤ ਸਿੰਘ ਜੀਕੇ ਨੇ ਦਾਅਵਾ ਕੀਤਾ ਕਿ ਕੈਪਟਨ ਨੇ ਕਿਊਬਿਕ ਮਸਲੇ ‘ਤੇ ਗੱਲ ਕੀਤੀ ਹੈ, ਕੋਈ ਵੀ ਸੂਚੀ ਜਸਟਿਨ ਟਰੂਡੋ ਨੂੰ ਪੰਜਾਬ ਦੇ ਮੁੱਖ ਮੰਤਰੀ ਤਰਫ਼ੋ ਨਹੀਂ ਸੌਂਪੀ ਗਈ।

Facebook Comments
Facebook Comment