• 11:49 am
Go Back

ਸਿਰਦਰਦ ਦੀ ਸਮੱਸਿਆ ਸਿਰਫ ਵੱਡਿਆਂ ਨੂੰ ਹੀ ਨਹੀਂ ਸਗੋਂ ਛੋਟੇ ਬੱਚਿਆਂ ਨੂੰ ਵੀ ਹੋ ਸਕਦੀ ਹੈ। ਸਿਰਦਰਦ ਹੋਣ ‘ਤੇ ਵਿਅਕਤੀ ਦਾ ਕਿਸੇ ਵੀ ਕੰਮ ‘ਚ ਧਿਆਨ ਨਹੀਂ ਲੱਗਦਾ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ 5 ਮਿੰਟ ‘ਚ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ।

– ਅਦਰਕ ਸਿਰਦਰਦ ਨੂੰ ਦੂਰ ਕਰਨ ਦਾ ਰਾਮਬਾਣ ਤਰੀਕਾ ਹੈ। ਅਦਰਕ ਦੀ ਵਰਤੋਂ ਕਰਨ ਲਈ ਸਭ ਤੋਂ ਪਹਿਲਾਂ ਇਸ ਨੂੰ ਬਾਰੀਕ ਟੁਕੜਿਆਂ ‘ਚ ਕੱਟ ਲਓ ਇਸ ਨੂੰ ਪਾਣੀ ‘ਚ ਉਬਾਲ ਲਓ। ਇਸ ਪਾਣੀ ਨਾਲ ਭਾਫ ਲਓ। ਕੁਝ ਦੇਰ ਤਕ ਭਾਫ ਲੈਣ ਨਾਲ ਤੁਹਾਨੂੰ ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

– ਸਿਰਦਰਦ ਦੀ ਸਮੱਸਿਆ ਜ਼ਿਆਦਾਤਰ ਗਰਮੀਆਂ ਦੇ ਮੌਸਮ ‘ਚ ਹੀ ਹੁੰਦੀ ਹੈ। ਸਿਰਦਰਦ ਤੋਂ ਰਾਹਤ ਪਾਉਣ ਲਈ ਅਦਰਕ ਦੇ ਰਸ ‘ਚ ਨਿੰਬੂ ਦਾ ਰਸ ਬਰਾਬਰ ਮਾਤਰਾ ‘ਚ ਮਿਲਾ ਕੇ ਪੀਓ। ਦਿਨ ‘ਚ 2 ਵਾਰ ਇਸ ਨੂੰ ਪੀਣ ਨਾਲ ਕੁਝ ਹੀ ਦੇਰ ‘ਚ ਇਸ ਸਮੱਸਿਆ ਤੋਂ ਰਾਹਤ ਮਿਲੇਗੀ।

– ਸਿਰਦਰਦ ਮਹਿਸੂਸ ਹੋਣ ਲੱਗੇ ਤਾਂ ਪੁਦੀਨੇ ਦੀਆਂ ਪੱਤੀਆਂ ਦਾ ਰਸ ਕੱਢ ਕੇ ਪੀਓ। ਪੁਦੀਨੇ ਦਾ ਰਸ ਪੀਣ ਨਾਲ 5 ਮਿੰਟ ‘ਚ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲੇਗੀ।

– ਮਾਈਗ੍ਰੇਨ ਜਾਂ ਨਾਰਮਲ ਸਿਰਦਰਦ ਹੋਣ ‘ਤੇ ਆਈਸ ਪੈਕ ਦੀ ਵਰਤੋਂ ਕਰੋ। ਆਈਸ ਪੈਕ ਨੂੰ ਗਰਦਨ ਦੇ ਪਿੱਛੇ ਰੱਖੋ ਅਜਿਹਾ ਕਰਨ ਨਾਲ ਆਰਾਮ ਮਿਲਣ ਲੱਗੇਗਾ।

– ਲੌਂਗਾਂ ਨੂੰ ਪੀਸ ਕੇ ਕੱਪੜੇ ‘ਚ ਬੰਨ੍ਹ ਲਓ। ਫਿਰ ਇਸ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੁੰਘਦੇ ਰਹੋ। ਅਜਿਹਾ ਕਰਨ ਨਾਲ ਸਿਰਦਰਦ ਦੀ ਸਮੱਸਿਆ ਤੋਂ ਆਰਾਮ ਮਿਲੇਗਾ।

Facebook Comments
Facebook Comment