• 11:45 am
Go Back

ਲੁਧਿਆਣਾ : ਪੰਜਾਬ ਦੇ ਲੋਕ ਸਭਾ ਹਲਕਾ ਲੁਧਿਆਣਾ ਅੰਦਰ ਆਪਣੀ ਵੋਟ ਪਾਉਣ ਗਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਜਿਸ ਵੇਲੇ ਵੋਟ ਪਾਉਣ ਲੱਗੇ ਤਾਂ ਮੌਕੇ ‘ਤੇ ਕੁਝ ਅਜਿਹਾ ਹੋਇਆ ਕਿ ਥੋੜੀ ਦੇਰ ਬਾਅਦ ਹੀ ਈਵੀਐਮ ਮਸ਼ੀਨ ਖਰਾਬ ਹੋ ਗਈ। ਇਹ ਦੇਖ ਕੇ ਉੱਥੇ ਮੌਜੂਦ ਵੋਟ ਪਾਉਣ ਵਾਲੇ ਚੋਣ ਅਧਿਕਾਰੀਆਂ ਦੇ ਹੋਸ਼ ਉੱਡ ਗਏ ਤੇ ਹਫੜਾ ਦਫੜੀ ‘ਚ ਉਨ੍ਹਾਂ ਨੇ ਮਸ਼ੀਨ ਚੈਕ ਕਰਨ ਤੋਂ ਬਾਅਦ  ਚੋਣ ਅਮਲੇ ਨੇ ਬੈਂਸ ਨੂੰ ਜਾਣਕਾਰੀ ਦਿੱਤੀ, ਕਿ ਵੋਟਿੰਗ ਮਸ਼ੀਨ ਖਰਾਬ ਹੋ ਗਈ ਹੈ, ਇਸ ਲਈ ਤੁਸੀਂ ਇੰਤਜਾਰ ਕਰੋ। ਸਿਮਰਜੀਤ ਸਿੰਘ ਬੈਂਸ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਹਾਲਾਤ ਸਬੰਧੀ ਪਹਿਲਾਂ ਹੀ ਤਿਆਰ ਰਹਿਣ ਦੀ ਲੋੜ ਸੀ ਤੇ ਹੁਣ ਉਹ ਇਸ ਬਾਰੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਇਹ ਮੰਗ ਕਰਨਗੇ ਹਰੇਕ ਪੋਲਿੰਗ ਬੂਥ ‘ਤੇ ਇੱਕ ਮਸ਼ੀਨ ਫਾਲਤੂ ਰੱਖੀ ਜਾਵੇ ਤਾਂ ਕਿ ਮੌਕੇ ‘ਤੇ ਵੋਟਰਾਂ ਨੂੰ ਜਿਆਦਾ ਇੰਤਜਾਰ ਨਾ ਕਰਨਾ ਪਵੇ।

ਦੱਸ ਦਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਚ ਲੁਧਿਆਣਾ ਨੂੰ ਇਸ ਵੇਲੇ ਹੌਟ ਸੀਟ ਮੰਨਿਆਂ ਜਾ ਰਿਹਾ ਹੈ, ਕਿਉਂਕਿ ਇੱਥੇ ਰਾਹੁਲ ਗਾਂਧੀ ਇਹ ਐਲਾਨ ਕਰਕੇ ਗਏ ਹਨ ਕਿ ਜੇਕਰ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਡੇ ਫਰਕ ਨਾਲ ਜਿੱਤਦੇ ਹਨ ਤਾਂ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਮੰਤਰੀ ਬਣਾਇਆ ਜਾਵੇਗਾ। ਅਜਿਹੇ ਹਾਲਾਤਾਂ ਵਿੱਚ ਇਹ ਚੋਣ ਲੜਾਈ ਇੱਕ ਇੱਕ ਵੋਟ ਦੀ ਹੋਵੇਗੀ ਤੇ ਹਰ ਜਗ੍ਹਾ ਸਿਆਸਤਦਾਨ ਆਪਣੇ ਤਿੱਖੀ ਨਿਗ੍ਹਾ ਰੱਖ ਰਹੇ ਹਨ।

ਇੱਥੇ ਇਹ ਵੀ ਦੱਸਣਾ ਬਣਦਾ ਹੈ, ਕਿ ਇਸ ਹਲਕੇ ਵਿੱਚ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਿਚਕਾਰ ਸਿੱਧੀ ਟੱਕਰ ਮੰਨੀ ਜਾ ਰਹੀ ਹੈ ਅਤੇ ਦੂਜੇ ਪਾਸੇ  ਅਕਾਲੀ ਦਲ ਦੇ ਉਮੀਦਵਾਰ ਮਹੇਸ਼ ਇੰਦਰ ਗਰੇਵਾਲ ਨੂੰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥਾਪੜਾ ਦੇ ਰੱਖਿਆ ਹੈ। ਸ਼ਾਇਦ ਇਹੋ ਗੱਲ ਹੈ ਕਿ ਚੋਣ ਅਮਲਾ ਕਿਸੇ ਕਿਸਮ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਇੱਕ ਨਿੱਕੀ ਜਿਹੀ ਗਲਤੀ ਉਨ੍ਹਾਂ ਦੀ ਨੌਕਰੀ ਲਈ ਖ਼ਤਰਾ ਬਣ ਸਕਦੀ ਹੈ।

 

Facebook Comments
Facebook Comment