• 9:07 am
Go Back

ਮੈਂ ਫਿਲਮਾਂ ਤੋਂ, ਸਿਨੇਮਾ ਘਰਾਂ ਤੋਂ ਜ਼ਿਆਦਾਤਰ ਦੂਰ ਹੀ ਰਹਿੰਦਾ ਹਾਂ। ਪਰ ਏਨਾ ਵੀ ਦੂਰ ਨਹੀਂ ਕਿ ਕਦੀ ਫਿਲਮ ਦੇਖਣ ਜਾਵਾਂ ਹੀ ਨਾ। ਸਾਲ ਵਿਚ ਇਕ ਜਾਂ ਦੋਵਾਰ ਮੈਂ ਫਿਲਮ ਵੇਖਣ ਚਲਾ ਹੀ ਜਾਂਦਾ ਹਾਂ ਤੇ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ 30 ਨਵੰਬਰ 2016 ਦੇ ਹੁਕਮਾਂ ਅਨੁਸਾਰ ਜਦੋਂ ਰਾਸ਼ਟਰੀ ਗੀਤ ਵੱਜਦਾ ਹੈ ਤਾਂ ਮੈਂਵੀ ਸਨਮਾਨ ਵਿਚ ਖੜਾ ਹੋ ਜਾਂਦਾ ਹਾਂ ਤੇ ਮੈਨੂੰ ਸਕੂਲ ਦੀ ਪ੍ਰਾਰਥਨਾ ਵੇਲੇ ਦਾ ਸਵੇਰ ਵਾਲਾ ਸਮਾਂ ਯਾਦ ਆ ਜਾਂਦਾ ਹੈ। ਮੇਰਾ ਜਵਾਕ ਟੀ.ਵੀ. ‘ਤੇ ਜਦੋਂ ਕੋਈਕ੍ਰਿਕਟ ਜਾਂ ਹਾਕੀ ਆਦਿ ਦਾ ਮੈਚ ਵੇਖਦਾ ਹੈ ਤੇ ਭਾਰਤੀ ਟੀਮ ਜਦੋਂ ਮੈਦਾਨ ਵਿਚ ਉਤਰਦੀ ਹੈ ਤਦ ਰਾਸ਼ਟਰ ਗਾਣ ਦੀ ਧੁਨ ਵਜਾਈ ਜਾਂਦੀ ਹੈ ਤੇ ਉਸ ਧੁਨ ‘ਤੇਵੀ ਉਹ ਮੈਨੂੰ ਕੁਰਸੀ ਤੋਂ ਖਿੱਚ ਕੇ ਖੜਾ ਕਰ ਲੈਂਦਾ ਹਾਂ ਤੇ ਮੈਂ ਇਕ ਵਾਰ ਫਿਰ ਰਾਸ਼ਟਰੀ ਗੀਤ ਦੇ ਸਨਮਾਨ ਵਿਚ ਖੜਾ ਹੋ ਜਾਂਦਾ ਹਾਂ। ਪਰ ਇੰਝ ਖੜਾ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ਹੀ ਸਭ ਤੋਂ ਵੱਡਾ ਰਾਸ਼ਟਰ ਭਗਤ ਹਾਂ। ਸਿਨੇਮੇ ਘਰਾਂ ਅੰਦਰ ਲੋਕ ਆਪਣੀਆਂ ਪੀੜਾਂ ਨੂੰ ਭੁਲਾਉਣ ਲਈ, ਆਪਣਾ ਮਨੋਰੰਜਨਕਰਨ ਲਈ ਤੇ ਕੁਝ ਪਲ ਹਾਸੇ ਠੱਠੇ ਦੇ ਨਾਲ ਬਿਤਾਉਣ ਲਈ ਜਾਂਦੇ ਹਨ ਤੇ ਉਥੇ ਜੇ ਕੋਈ ਰਾਸ਼ਟਰੀ ਗੀਤ ‘ਤੇ ਖੜਾ ਨਹੀਂ ਹੁੰਦਾ ਤਾਂ ਇਸਦਾ ਮਤਲਬ ਇਹਵੀ ਕੱਢਿਆ ਜਾ ਸਕਦਾ ਹੈ ਕਿ ਉਹ ਰਾਸ਼ਟਰ ਭਗਤ ਨਹੀਂ ਹੈ। ਇਹ ਉਵੇਂ ਹੀ ਹੈ ਜਿਵੇਂ ਵਿਆਹ ਦਾ ਡੀæਜੇæ ਵੱਜ ਰਿਹਾ ਹੋਵੇ ਤੇ ਸਭ ਯਾਰ ਬੇਲੀ, ਰਿਸ਼ਤੇਦਾਰ ਮਿਲਕੇ ਨੱਚ ਰਹੇ ਹੋਣ ਤੇ ਅਚਾਨਕ ਡੀæਜੇæ ਵਾਲਾ ਕੋਈ ਧਾਰਮਿਕ ਗੀਤ ਜਾਂ ਭਜਨ ਲਗਾ ਦੇਵੇ ਤਦ ਉਸ ਸਮੇਂ ਲੋਕ ਪ੍ਰਾਰਥਨਾ ਵਾਲੀ ਪੁਜੀਸ਼ਨ ਵਿਚ ਖੜਨ ਦੀਬਜਾਏ ਅਜਿਹੇ ਮੌਕੇ ਖਿੜਖਿੜਾ ਕੇ ਹੱਸ ਪੈਂਦੇ ਹਨ। ਪਰ ਇੰਝ ਹੱਸਣ ਵਾਲੇ ਲੋਕਾਂ ਨੂੰ ਤੁਸੀਂ ਧਰਮ ਦੇ ਖਿਲਾਫ ਨਹੀਂ ਠਹਿਰਾ ਸਕਦੇ ਜਾਂ ਇਹ ਨਹੀਂ ਕਹਿ ਸਕਦੇ ਕਿਉਹ ਧਾਰਮਿਕ ਨਹੀਂ ਹਨ। ਉਸੇ ਤਰਾਂ ਇਕੱਲੇ ਰਾਸ਼ਟਰੀ ਗੀਤ ਸਮੇਂ ਖੜਾ ਹੋਣਾ ਹੀ ਦੇਸ਼ ਭਗਤੀ ਦਾ ਪੈਮਾਨਾ ਨਹੀਂ ਹੈ। ਜੇ ਅਸੀਂ ਸੱਚ ਮੁੱਚ ਦੇਸ਼ ਭਗਤ ਹਾਂਤਾਂ ਸਾਡੇ ਅੰਦਰ ਇਮਾਨਦਾਰੀ, ਸੱਚਾਈ, ਦੇਸ਼ ਦੀਆਂ ਵਿਰਾਸਤਾਂ ਨਾਲ, ਦੇਸ਼ਾਂ ਦੀਆਂ ਇਮਾਰਤਾਂ ਨਾਲ, ਸਰਕਾਰੀ ਜਾਇਦਾਦਾਂ ਨਾਲ ਮੋਹ ਵਾਲਾ ਰਿਸ਼ਤਾ ਹੋਣਾਲਾਜ਼ਮੀ ਹੈ। ਜੇ ਅਸੀਂ ਸੱਚ ਮੁੱਚ ਦੇਸ਼ ਭਗਤੀ ਸਾਬਤ ਕਰਨਾ ਚਾਹੁੰਦੇ ਹਾਂ ਤਾਂ ਰਿਸ਼ਵਤਖੋਰੀ ਛੱਡੋ, ਸਿਆਸਤ ਵਿਚ ਜਾਤ ਪਾਤ ਦੀ ਸਾਜਿਸ਼ ਛੱਡੋ ਤੇ ਆਪਣੀਡਿਊਟੀ ਸਮੇਂ ਦੇ ਪਾਬੰਦ ਹੋ ਕੇ ਜਨਤਾ ਨੂੰ ਸਮਰਪਿਤ ਹੋ ਕੇ ਕਰੋ। ਫਿਰ ਤੁਸੀਂ ਦੇਸ਼ ਭਗਤ ਹੋ। ਸੱਚਾ ਦੇਸ਼ ਭਗਤ ਤਾਂ ਆਪਣਾ ਘਰ ਵੀ, ਆਪਣਾ ਚੌਗਿਰਦਾ ਵੀ ਤੇਆਪਣਾ ਪਿੰਡ, ਸ਼ਹਿਰ, ਕਸਬਾ ਵੀ ਸਾਫ ਰੱਖਣ ਲਈ ਉਦਮਸ਼ੀਲ ਹੁੰਦਾ ਹੈ ਤੇ ਆਪਾਂ ਸਭ ਕਿੰਨਾ ਕੁ ਗੰਦ ਪਾਉਣ ਵਿਚ ਯੋਗਦਾਨ ਪਾਉਂਦੇ ਹਾਂ, ਇਹ ਆਪਣੇ ਆਪਵਿਚਾਰ ਲੈਣਾ ਤੇ ਫਿਰ ਖੁਦ ਨੂੰ ਪੁੱਛਣਾ ਕਿ ਤੁਸੀਂ ਗੰਦ ਪਾ ਕੇ ਦੇਸ਼ ਭਗਤੀ ਸਾਬਤ ਕਰ ਰਹੇ ਹੋ, ਤੁਸੀਂ ਭ੍ਰਿਸ਼ਟਾਚਾਰ ਫੈਲਾ ਕੇ ਦੇਸ਼ ਭਗਤੀ ਸਾਬਤ ਕਰ ਰਹੇ ਹੋ ਤੇਇਸੇ ਕਤਾਰ ਵਿਚ ਜੇ ਤੁਸੀਂ ਰਾਸ਼ਟਰੀ ਗੀਤ ‘ਤੇ ਖੜੇ ਵੀ ਹੋ ਗਏ ਤੇ ਫਿਰ ਤੁਸੀਂ ਸਾਰੇ ਦੋਸ਼ਾਂ ਤੋਂ ਮੁਕਤ ਹੋ ਜਾਵੋਗੇ? ਇਸ ਲਈ ਤੈਅ ਕਰੋ ਕਿ ਦੇਸ਼ ਭਗਤੀ ਦਾਪੈਮਾਨਾ ਕੀ ਹੋਵੇ? ਸਵੈ ਪੜਚੋਲ ਜ਼ਰੂਰੀ ਹੈ।

ਦੀਪਕ ਸ਼ਰਮਾ ਚਨਾਰਥਲ

Facebook Comments
Facebook Comment