• 7:04 pm
Go Back

ਕਈ ਵਾਰ ਅਸਲੀ ਕੰਪਾਊਂਡ ਦੀ ਦਵਾਈ ਨਾ ਹੋਣ ‘ਤੇ ਮੈਡੀਕਲ ਸਟੋਰ ਵਾਲੇ ਆਲਟਰਨੇਟਿਵ ਮੈਡਿਸਿਨ ਅਤੇ ਹਰਬਲ ਦਵਾਈਆਂ ਦੇ ਸੇਵਨ ਦੀ ਸਲਾਹ ਦਿੰਦੇ ਹਨ। ਲੋਕ ਬਚਤ ਕਰਨ ਅਤੇ ਸਾਈਡ ਇਫ਼ੈਕਟ ਤੋਂ ਬਚਣ ਲਈ ਬਿਨਾਂ ਸੋਚੇ-ਸਮਝੇ ਤੇ ਸਲਾਹ ਲਏ ਇਨ੍ਹਾਂ ਦਵਾਈਆਂ ਦਾ ਬੇਹਿਸਾਬ ਪ੍ਰਯੋਗ ਕਰਨ ਲਗਦੇ ਹਨ ਪਰ ਡਾਕਟਰਾਂ ਦਾ ਮੰਨਣਾ ਹੈ ਕਿ ਬਿਨਾਂ ਸਲਾਹ ਦੇ ਇਨ੍ਹਾਂ ਦਵਾਈਆਂ ਦਾ ਸੇਵਨ ਸਿਹਤ ਲਈ ਕਾਫ਼ੀ ਨੁਕਸਾਨ ਦੇਹ ਸਾਬਤ ਹੋ ਸਕਦਾ ਹੈ ਨਾਲ ਹੀ ਪ੍ਰੋਟੀਨ ਸਪਲਿਮੈਂਟਸ ਅਤੇ ਟਿਊਬਰਕਿਊਲੋਸਿਸ ਦੇ ਦੌਰਾਨ ਸਰੀਰ ਵਿੱਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਇਸਤੇਮਾਲ ਕੀਤੀ ਗਈਆਂ ਹਰਬਲ ਦਵਾਈਆਂ ਲੀਵਰ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਜੇਕਰ ਤੁਹਾਨੂੰ ਲੀਵਰ ਨਾਲ ਜੁੜੀ ਹੋਈ ਕੋਈ ਬਿਮਾਰੀ ਨਾ ਰਹੀ ਹੋਵੇ ਉਸ ਵੇਲੇ ਵੀ ਇਨ੍ਹਾਂ ਦਵਾਈਆਂ ਦੇ ਸੇਵਨ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।

ਜ਼ਿਆਦਾਤਰ ਲਿਵਰ ਹੀ ਇਸ ਮੇਡਿਸਿਨ ਨੂੰ ਕਾਂਸਨਟਰੇਟ ਕਰਨ ਅਤੇ ਇਨ੍ਹਾਂ ਨੂੰ ਪਚਾਉਣ ਦਾ ਕੰਮ ਕਰਦਾ ਹੈ। ਇਸ ਲਈ ਜੇਕਰ ਇਹ ਦਵਾਈਆਂ ਨੁਕਸਾਨ ਪਹੁੰਚਾਉਣ ਤਾਂ ਸਭ ਤੋਂ ਪਹਿਲਾਂ ਇਸਦਾ ਲੀਵਰ ‘ਤੇ ਹੀ ਅਸਰ ਪੈਂਦਾ ਹੈ ਅਜਿਹੀ ਦਵਾਈਆਂ ਦਾ ਸੇਵਨ ਕਰਨ ਵਾਲੇ ਮਰੀਜਾਂ ਨੂੰ ਰੋਜ ਆਪਣਾ ਹੈਲਥ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ। ਜਾਂਚ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਸੀ ਕਿ ਜੇਕਰ ਇਨ੍ਹਾਂ ਦਵਾਈਆਂ ਦਾ ਸਾਈਡ ਇਫ਼ੈਕਟ ਹੁੰਦਾ ਹੈ ਤਾਂ ਲੀਵਰ ਹੀ ਪਹਿਲਾਂ ਪ੍ਰਭਾਵਿਤ ਹੁੰਦਾ ਹੈ।

ਹਾਲਾਂਕਿ ਇਸ ਸਮੱਸਿਆ ਲਈ ਐਲਕੋਹਲ ਤੇ ਹੈਪੇਟਾਇਟਿਸ A, B ਜਾਂ E ਦੇ ਵਾਇਰਸ ਵੀ ਜ਼ਿੰਮੇਦਾਰ ਹੋ ਸਕਦੇ ਹਨ ਪਰ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ ਦੀ ਲੀਵਰ ਫੇਲ ਹੋਣ ਨਾਲ ਮੌਤ ਹੋਈ ਸੀ ਉਨ੍ਹਾਂ ਵਿਚੋਂ 46.5 ਫ਼ੀਸਦੀ ਦਵਾਈਆਂ ਦੀ ਵਜ੍ਹਾ ਨਾਲ ਹੀ ਬੀਮਾਰ ਸਨ।

ਇਸ ਸਿਲਸਿਲੇ ‘ਚ ਇੰਸਟਿਟਿਊਟ ਆਫ ਲੀਵਰ ਐਂਡ ਬਾਇਲਰੀ ਸਾਇੰਸਜ ਦੇ ਡਾਇਰੈਕਟਰ ਡਾਕਟਰ ਸਰੀਨ ਨੇ ਜਾਣਕਾਰੀ ਦਿੱਤੀ ਕਿ ਹਰ ਹਫ਼ਤੇ ਉਨ੍ਹਾਂ ਦੇ ਕੋਲ ਅਜਿਹੇ ਇੱਕ ਜਾਂ ਦੋ ਮਰੀਜ ਆਉਂਦੇ ਹਨ ਜਿਨ੍ਹਾਂ ਨੂੰ ਗਲਤ ਦਵਾਈਆਂ ਦੇ ਸੇਵਨ ਦੀ ਵਜ੍ਹਾ ਨਾਲ ਲੀਵਰ ਫੇਲ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਉਨ੍ਹਾਂ ਦੇ ਮੁਤਾਬਕ ਜ਼ਿਆਦਾਤਰ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਲੀਵਰ ਫੇਲ ਹੋਣ ਦੇ ਪਿੱਛੇ ਹਰਬਲ ਦਵਾਈਆਂ ਜ਼ਿੰਮੇਦਾਰ ਸਨ। ਇਸ ਤੋਂ ਬਾਅਦ ਐਂਟੀ-ਟੀਬੀ ਮੈਡੀਸਿਨ, ਬਾਡੀ ਬਿਲਡਿੰਗ ਪ੍ਰੋਟੀਨ ਸਪਲੀਮੈਂਟਸ, ਪੇਨਕਿੱਲਰਸ ਤੇ ਐਂਟੀਬਾਇਓਟਿਕਸ ਦਵਾਈਆਂ ਹਨ।

Facebook Comments
Facebook Comment