• 3:37 am
Go Back

ਮਲੇਸ਼ੀਆ: ਮਲੇਸ਼ੀਆ ਦੀ ਪੁਲਿਸ ਨੇ ਐੱਮਡੀਬੀ ਘੁਟਾਲੇ ਵਿੱਚ ਘਿਰੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਦੇ ਘਰ ‘ਤੇ ਮਾਰਿਆ । ਜਿਸ ਦੌਰਾਨ  ਨੋਟਾਂ ਨਾਲ ਭਰੇ 35 ਬੈਗ ਮਿਲੇ ਸਨ। ਇਨ੍ਹਾਂ ਵਿਚ 26 ਦੇਸ਼ਾਂ ਦੀ ਕਰੰਸੀ ਸੀ ਜਿਸ ਦੀ ਕੀਮਤ 11.4 ਕਰੋੜ ਰਿਗਿਟ (ਕਰੀਬ 195 ਕਰੋੜ ਰੁਪਏ) ਸੀ।  ਇਸ ਦੌਰਾਨ 284 ਬਕਸੇ ਵੀ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਵਿੱਚ ਡਿਜ਼ਾਈਨਰ ਹੈਂਡ ਬੈਗ ਭਰੇ ਸਨ। ਨਜੀਬ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਕ ਮਲੇਸ਼ੀਆ ਡਿਵੈਲਪਮੈਂਟ ਬਰਹਾਡ (ਐੱਮਡੀਬੀ) ਸਰਕਾਰੀ ਕੰਪਨੀ ਤੋਂ 70 ਹਜ਼ਾਰ ਡਾਲਰ (ਕਰੀਬ 4,760 ਕਰੋੜ ਰੁਪਏ) ਆਪਣੇ ਨਿੱਜੀ ਖਾਤੇ ਵਿਚ ਟਰਾਂਸਫਰ ਕਰਾਏ ਸਨ।
ਨਜੀਬ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਪ੍ਰੰਤੂ ਇਨ੍ਹਾਂ ਦੋਸ਼ਾਂ ਕਾਰਨ ਉਨ੍ਹਾਂ ਦੀ ਅਗਵਾਈ ਵਾਲੇ ਗੱਠਜੋੜ ਨੂੰ 9 ਮਈ ਨੂੰ ਹੋਈਆਂ ਆਮ ਚੋਣਾਂ ਵਿੱਚ ਮਹਾਤਿਰ ਮੁਹੰਮਦ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਨਵੀਂ ਸਰਕਾਰ ਨੇ ਨਜੀਬ ਦੇ ਦੇਸ਼ ਤੋਂ ਬਾਹਰ ਜਾਣ ‘ਤੇ ਰੋਕ ਲਗਾ ਦਿੱਤੀ ਹੈ। ਨਜੀਬ ਦੀ ਪਾਰਟੀ ਯੂਨਾਈਟਿਡ ਮਲਯ ਨੈਸ਼ਨਲ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਜ਼ਬਤ ਕੀਤੀ ਗਈ ਨਕਦੀ ਪਾਰਟੀ ਫੰਡ ਹੈ ਜੋ ਚੋਣ ਪਿੱਛੋਂ ਬੱਚ ਗਈ ਸੀ। ਪੁਲਿਸ ਨੂੰ ਇਸ ਨੂੰ ਪਾਰਟੀ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ। ਇਸ ਦੌਰਾਨ ਫੈਡਰਲ ਕਮਰਸ਼ੀਅਲ ਕਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਡਾਇਰੈਕਟਰ ਅਮਰ ਸਿੰਘ ਨੇ ਕੁਆਲਾਲੰਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਬਕਾ ਪੀਐੱਮ ਦੇ ਘਰ ਛਾਪੇ ਦੌਰਾਨ 72 ਬੈਗ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਵਿਚੋਂ 35 ਬੈਗ ਨਕਦੀ ਨਾਲ ਭਰੇ ਹੋਏ ਸਨ।

Facebook Comments
Facebook Comment