• 11:22 am
Go Back

ਬਸਪਾ ਦੇ ਸਾਬਕਾ ਵਿਧਾਇਕ ਵਿਜੇ ਯਾਦਵ ਨੇ ਭਾਜਪਾ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਦਾ ਸਰ ਕਲਮ ਕਰਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਵਿਜੇ ਯਾਦਵ ਨੇ ਕਿਹਾ ਕਿ ਜੇਕਰ 48 ਘੰਟਿਆਂ ਚ ਸਾਧਨਾ ਨੇ ਬਸਪਾ ਮੁਖੀ ਤੇ ਦੇਸ਼ ਦੀਆਂ ਸਾਰੀਆਂ ਔਰਤਾਂ ਕੋਲੋਂ ਮੁਆਫੀ ਨਾ ਮੰਗੀ ਤਾਂ ਉਸਦਾ ਸਿਰ ਕਲਮ ਕਰਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਦਾ ਇਨਾਮ ਚੰਦਾ ਇਕੱਠਾ ਕਰਕੇ ਦਿੱਤਾ ਜਾਵੇਗਾ।

ਵਿਧਾਇਕ ਸਾਧਨਾ ਸਿੰਘ ਨੇ ਸਪਾ-ਸਪਾ ਗੱਠਜੋੜ ‘ਤੇ ਹਮਲਾ ਬੋਲਦੇ ਹੋਏ ਬਸਪਾ ਸੁਪਰੀਮੋ ਮਾਇਆਵਤੀ ਦੇ ਖਿਲਾਫ ਸ਼ਨੀਵਾਰ ਨੂੰ ਭੱਦੀ ਟਿੱਪਣੀ ਕੀਤੀ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਮਾਇਆਵਤੀ ਨਾ ਤਾਂ ਨਰ ਲੱਗਦੀ ਹੈ ਨਾ ਹੀ ਨਾਰੀ। ਨਾਲ ਹੀ ਗੈਸਟ ਹਾਊਸ ਕਾਂਡ ਦੀ ਯਾਦ ਦਵਾਉਂਦੇ ਹੋਏ ਮਾਇਆਵਤੀ ਨੂੰ ਔਰਤ ਜਾਤੀ ‘ਤੇ ਕਲੰਕ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਸੱਤਾ ਲਈ ਚੀਰਹਰਣ ਕਰਨ ਵਾਲੀਆਂ ਨਾਲ ਹੱਥ ਮਿਲਾ ਲਿਆ ਹੈ।

ਦੱਸ ਦੇਈਏ ਬਸਪਾ ਸੁਪਰੀਮੋ ਮਾਇਆਵਤੀ ਦੇ ਜਨਮ ਦਿਨ ‘ਤੇ ਭਾਜਪਾਈਆਂ ਨੂੰ ਭਜਾ ਭਜਾ ਕੇ ਕੁੱਟਣ ਦੀ ਧਮਕੀ ਦੇ ਕੇ ਵਿਜੈ ਯਾਦਵ ਸੁਰਖੀਆਂ ਵਿੱਚ ਆਏ ਸਨ।

Facebook Comments
Facebook Comment