• 9:22 am
Go Back

ਪੰਮੀ ਬਾਈ ਪੰਜਾਬੀ ਸੰਗੀਤ ਜਗਤ ਦੇ ਜਾਣੇ ਮਾਣੇ ਕਲਾਕਾਰ ਹਨ। ਉਹਨਾਂ ਨੇ ਆਪਣੀ ਗਾਈਕੀ ਨਾਲ ਪੰਜਾਬੀ ਵਿਰਸੇ ਨੂੰ ਅੱਜ ਵੀ ਜ਼ਿੰਦਾ ਰੱਖਿਆ ਹੈ। ਹਾਲ ਹੀ ‘ਚ ਚੈਨਲ ਪੰਜਾਬੀ ਦੇ ਇੱਕ ਖਾਸ ਸ਼ੋਅ ‘ਚ ਪੰਮੀ ਬਾਈ ਨੇ ਆਪਣੀ ਦਿਲ ਦੀਆਂ ਗੱਲਾਂ ਖੁਲ ਕੇ ਸਾਹਮਣੇ ਰੱਖੀਆਂ। ਪੰਮੀ ਬਾਈ ਦਾ ਕਹਿਣਾ ਹੈ ਕਿ “ਇਹ ਸਾਡੀ ਬਦਕਿਸਮਤੀ ਹੈ ਕਿ ਸਾਡੀ ਪੰਜਾਬੀ ਇੰਡਸਟਰੀ ਕੋਲ ਪ੍ਰੋਫੈਸ਼ਨਲ ਨਿਰਮਾਤਾ ਨਹੀਂ ਹਨ। ਪੰਜਾਬੀ ਇੰਡਸਟਰੀ ‘ਚ ਫਿਲਮਾਂ ‘ਤੇ ਨਹੀਂ ਬਲਕਿ ਅਦਾਕਰਾਂ ‘ਤੇ 4 ਗੁਣਾ ਪੈਸਾ ਲਗਾਇਆ ਜਾਂਦਾ ਹੈ।ਨਾਲ ਹੀ ਸਾਡੇ ਕਿਸੇ ਵੀ ਅਦਾਕਾਰ ਦੀ ਕੋਈ ਕਮੀਟਮੇਂਟ ਨਹੀਂ ਹੁੰਦੀ ਆਪਣੀ ਮਾਂ ਬੋਲੀ ਪੰਜਾਬੀ ਲਈ, ਆਪਣੇ ਰਿਜਨਲ ਸਿਨੇਮਾ ਲਈ। ਉਹਨਾਂ ਦਾ ਕਹਿਣਾ ਹੁੰਦਾ ਹੈ ਭਾੜ ‘ਚ ਜਾਵੇ ਰਿਜਨਲ ਸਿਨੇਮਾ ਸਾਨੂੰ ਤਾਂ 2 ਕਰੋੜ ਹੀ ਚਾਹੀਦਾ ਹੈ।”
ਇਸਦੇ ਨਾਲ ਹੀ ਪੰਮੀ ਬਾਈ ਨੇ ਫਿਲਮ ਹਰਜੀਤਾ ‘ਤੇ ਵੀ ਸਵਾਲ ਚੁੱਕੇ ‘ਤੇ ਕਿਹ ਦਿੱਤਾ ਕਿ ਆਖਿਰ ਸੰਦੀਪ ਅਤੇ ਹਰਜੀਤਾ ਦਾ ਯੋਗਦਾਨ ਕੀ ਹੈ?

 

 

Facebook Comments
Facebook Comment