• 6:18 am
Go Back

ਅੰਮ੍ਰਿਤਸਰ: ਸਾਊਦੀ ਅਰਬ ਵਿੱਚ 3 ਸਾਲ ਤੋਂ ਟਰੱਕ ਡਰਾਈਵਰ ਦਾ ਕੰਮ ਕਰ ਰਹੇ ਬਟਾਲਾ ਦੇ ਨਿਸ਼ਾਨ ਸਿੰਘ ਦੀ ਲਾਸ਼ ਅੱਜ ਸਾਊਦੀ ਅਰਬ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੀ। ਬੀਤੀ 7 ਅਪ੍ਰੈਲ ਨੂੰ ਅਚਾਨਕ ਟਰੱਕ ਵਿੱਚੋਂ ਕੈਮੀਕਲ ਨਿਸ਼ਾਨ ਸਿੰਘ ਉੱਪਰ ਡਿੱਗ ਗਿਆ ਜਿਸ ਨਾਲ ਨਿਸ਼ਾਨ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੈਲਪਿੰਗ ਹੈਲਪਲੈੱਸ ਸੰਸਥਾ ਤੋਂ ਨਿਸ਼ਾਨ ਸਿੰਘ ਦੀ ਲਾਸ਼ ਵਾਪਸ ਲਿਆਉਣ ਦੀ ਅਪੀਲ ਕੀਤੀ ਤੇ ਸੰਸਥਾ ਦੇ ਉਪਰਾਲੇ ਨਾਲ ਨਿਸ਼ਾਨ ਸਿੰਘ ਦੀ ਲਾਸ਼ ਉਸਦੇ ਪਿੰਡ ਵਾਪਸ ਪਹੁੰਚੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਨਿਸ਼ਾਨ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ। ਸਾਬਕਾ ਜ਼ਿਲ੍ਹਾਂ ਪ੍ਰਧਾਨ ਯੋਜਨਾ ਬੋਰਡ ਤੇ ਸੰਸਥਾ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਖ਼ੁਦ ਮ੍ਰਿਤਕ ਦੇਹ ਨੂੰ ਲੈਣ ਲਈ ਹਵਾਈ ਅੱਡੇ ‘ਤੇ ਪਹੰਚੇ ਸਨ।

Facebook Comments
Facebook Comment