• 12:17 pm
Go Back

ਨਵੀਂ ਦਿੱਲੀ: ਸਵਿਟਜ਼ਰਲੈਂਡ ਦੇ ਬੈਂਕ ‘ਚ ਪਏ ਕਾਲੇ ਧੰਨ ਦੇ ਮੁੱਦੇ ‘ਤੇ ਭਾਰਤ ‘ਚ ਲਗਾਤਾਰ ਤਿੱਖੀ ਸਿਆਸੀ ਬਹਿਸ ਚਲਦੀ ਰਹਿੰਦੀ ਹੈ। ਸਵਿੱਸ ਨੈਸ਼ਨਲ ਬੈਂਕ ਨੇ ਲਗਾਤਾਰ ਤੀਜੇ ਸਾਲ ਦੀ ਇਕ ਅਜਿਹੀ ਸੂਚੀ ਜਾਰੀ ਕੀਤੀ ਹੈ ਜਿਸ ‘ਚ ਬੈਂਕਾਂ ‘ਚ ਜਮ੍ਹਾਂ ਪੈਸੇ ਦਾ ਕੋਈ ਵਾਲੀਵਾਰਸ ਹੀ ਨਹੀਂ ਮਿਲ ਰਿਹਾ। ਇਸ ਸੂਚੀ ਵਿਚ 6 ਭਾਰਤੀ ਖਾਤਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਐਸਐਨਬੀ ਨੇ ਸਾਲ 2015 ਦੇ ਦਸੰਬਰ ਮਹੀਨੇ ‘ਚ ਪਹਿਲੀ ਵਾਰ 3500 ਤੋਂ ਜ਼ਿਆਦਾ ਬੰਦ ਪਏ ਖਾਤਿਆਂ ਦੀ ਸੂਚੀ ਜਾਰੀ ਕੀਤੀ ਸੀ। ਤਿੰਨ ਸਾਲ ਬਾਅਦ ਅੱਜ ਵੀ ਭਾਰਤ ਦੇ 6 ਖਾਤਿਆਂ ਦਾ ਕੋਈ ਵੀ ਦਾਅਵੇਦਾਰ ਨਹੀਂ ਮਿਲ ਰਿਹਾ।
ਮੀਡੀਆ ਦੀ ਰਿਪੋਰਟ ਮੁਤਾਬਕ ਇਹਨਾਂ ਖਾਤਿਆਂ ਵਿਚ ਕਰੀਬ 4.4 ਕਰੋੜ ਸਵਿੱਸ ਫ੍ਰੈਂਕ ਯਾਨੀ ਕਿ 300 ਕਰੋੜ ਰੁਪਏ ਜਮ੍ਹਾਂ ਹਨ। ਸਵਿੱਸ ਬੈਂਕਾਂ ‘ਚ ਸਾਲ 2017 ‘ਚ ਭਾਰਤੀਆਂ ਦੁਆਰਾ ਜਮ੍ਹਾਂ ਕਰਵਾਇਆ ਪੈਸਾ 40 ਫੀਸਦ ਵਧ ਕੇ 1.01 ਅਰਬ ਸਵਿੱਸ ਫ੍ਰੈਂਕ ਯਾਨੀ ਕਿ 7 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਸਵਿੱਸ ਨੈਸ਼ਨਲ ਬੈਂਕ ਨੇ 6 ਭਾਰਤੀ ਖਾਤਾ ਧਾਰਕਾਂ ਦੇ ਨਾਂਅ ਵੀ ਜਨਤਕ ਕੀਤੇ ਹਨ। ਜਿਸ ‘ਚ ਮੁੰਬਈ ਤੇ ਦੇਹਰਾਦੂਨ ਦੇ ਵਿਅਕਤੀਆਂ ਦੇ ਨਾਂਅ ਸ਼ਾਮਲ ਹਨ।  ਦੋ ਲੰਦਨ ਵਿਚ ਰਹਿ ਰਹੇ ਹਨ ਅਤੇ ਇਕ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਰਹੀ। ਸਵਿਟਜ਼ਰਲੈਂਡ ਦੇ ਬੈਂਕਿੰਗ ਨਿਯਮਾਂ ਮੁਤਾਬਿਕ ਇਨ੍ਹਾਂ ਕਾਤਿਆਂ ਨੂੰ 2020 ਤੱਕ ਰੱਖਿਆ ਜਾਏਗਾ ਤੇ ਬਾਅਦ ‘ਚ ਇਹਨਾਂ ਨੂੰ ਬੰਦ ਕਰ ਦਿੱਤਾ ਜਾਏਗਾ।

Facebook Comments
Facebook Comment