• 1:48 am
Go Back

ਨਵੀਂ ਦਿੱਲੀ: ਇਨਸਾਨ ਆਪਣੀ ਜ਼ਿੰਦਗੀ ਦਾ ਇਕ ਵੱਡਾ ਹਿੱਸਾ ਨੀਂਦ ‘ਚ ਗੁਜ਼ਾਰਦਾ ਹੈ ਤੇ ਜੇਕਰ ਖੁਦ ਨੂੰ ਚੈਨ ਦੀ ਨੀਂਦ ਨਹੀਂ ਆਉਂਦੀ ਤਾਂ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਨੀਂਦ ਇਨਸਾਨ ਦੀ ਸਿਹਤ ਲਈ ਬਹੁਤ ਜਰੂਰੀ ਹੈ। ਇੱਕ ਸਰਵੇ ‘ਚ ਨੀਂਦ ਨਾਲ ਜੁੜੇ ਇਹ ਮਜ਼ੇਦਾਰ ਤੱਥ ਸਾਹਮਣੇ ਆਏ।
ਸਰਵੇ ਅਨੁਸਾਰ ਘੱਟ ਤਨਖਾਹ ਪਾਉਣ ਵਾਲਿਆਂ ਨੂੰ ਘੱਟ ਨੀਂਦ ਆਉਂਦੀ ਹੈ ਤੇ ਜੇਕਰ ਤਨਖਾਹ ਵਧ ਜਾਵੇ ਤਾਂ ਨੀਂਦ ਦੀ ਮਿਕਦਾਰ ਵੀ ਵਧ ਜਾਂਦੀ ਹੈ। ਇਸੇ ਤਰ੍ਹਾਂ ਜੋ ਲੋਕ ਚੰਗੀ ਨੀਂਦ ਸੌਂਦੇ ਹਨ। ਉਨ੍ਹਾਂ ‘ਚੋਂ ਦੋ-ਤਿਹਾਈ ਤੋਂ ਜ਼ਿਆਦਾ ਲੋਕਾਂ ਦਾ ਕਹਿਣਾ ਸੀ ਕਿ ਉਹ ਪੂਰੇ ਮਨ ਨਾਲ ਕੰਮ ਕਰਦੇ ਹਨ ਤੇ ਉਨ੍ਹਾਂ ਦਾ ਨਤੀਜਾ ਵੀ ਚੰਗਾ ਆਉਂਦਾ ਹੈ। ਇਸ ਦੇ ਮੁਕਾਬਲੇ ਘੱਟ ਸੌਣ ਵਾਲੇ ਲੋਕ ਆਪਣਾ ਕੰਮ ਪੂਰੇ ਮਨ ਨਾਲ ਨਹੀਂ ਕਰ ਪਾਉਂਦੇ। ਇਥੇ ਇਹ ਵੀ ਜ਼ਿਕਰਯੋਗ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕ ਪੂਰੀ ਨੀਂਦ ਲੈਂਦੇ ਹਨ ਤੇ ਉਮਰ ਵਧਣ ਦੇ ਨਾਲ ਨਾਲ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਗੱਦੇ ਬਣਾਉਣ ਵਾਲੀ ਇਕ ਕੰਪਨੀ ਵੱਲੋਂ ਕਰਵਾਏ ਗਏ ਇਸ ਸਰਵੇ ਅਨੁਸਾਰ ਬੇਂਗਲੁਰੂ ‘ਚ ਲੋਕ ਬਿਸਤਰੇ ‘ਤੇ ਜਾਣ ਦੇ ਕੁਝ ਸਮੇਂ ਬਾਅਦ ਹੀ ਸੌ ਜਾਂਦੇ ਹਨ। ਜਦਕਿ ਦਿੱਲੀ ਅਤੇ ਮੁੰਬਈ ‘ਚ ਰਹਿਣ ਵਾਲਿਆਂ ਨੂੰ ਨੀਂਦ ਆਉਣ ‘ਚ ਥੋੜ੍ਹਾ ਸਮਾਂ ਲੱਗਦਾ ਹੈ। ਜਦਕਿ ਇਸ ਦੀ ਵਜ੍ਹਾ ਬੇਂਗਲੂਰੂ ‘ਚ ਸ਼ੋਰ ਦੇ ਘੱਟ ਪੱਧਰ ਨੂੰ ਮੰਨਿਆ ਜਾ ਰਿਹਾ ਹੈ। ਜਦਕਿ ਦਿੱਲੀ ਅਤੇ ਮੁੰਬਈ ਦਾ ਸ਼ੋਰ ਲੋਕਾਂ ਨੂੰ ਸੌਣ ਨਹੀਂ ਦਿੰਦਾ। ਸਰਵੇ ‘ਚ ਇਹ ਤੱਥ ਵੀ ਸਾਹਮਣੇ ਆਏ ਕਿ ਜੋ ਲੋਕ ਖਾਣਾ ਖਾਣ ਅਤੇ ਸੌਣ ਵਿਚ 2 ਘੰਟੇ ਤੋਂ ਘੱਟ ਸਮੇਂ ਦਾ ਫਰਕ ਰੱਖਦੇ ਹਨ, ਉਨ੍ਹਾਂ ਨੂੰ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਹੋਣ ਦਾ ਖਦਸ਼ਾ ਜ਼ਿਆਦਾ ਹੁੰਦਾ ਹੈ।
ਸਰਵੇ ‘ਚ ਸ਼ਾਮਿਲ ਲੋਕਾਂ ਤੋਂ ਪੁੱਛੇ ਗਏ ਸਵਾਲਾਂ ਦੇ ਆਧਾਰ ‘ਤੇ ਇਕ ਹੋਰ ਗੱਲ ਜੋ ਲੋਕ ਆਪਣੇ ਦਫਤਰ ਨਜ਼ਦੀਕ ਰਹਿੰਦੇ ਹਨ ਉਨ੍ਹਾਂ ਲੋਕਾਂ ਦੇ ਮੁਕਾਬਲੇ ਆਰਾਮ ਦੀ ਨੀਂਦ ਸੌਂਦੇ ਹਨ। ਜਿਨ੍ਹਾਂ ਨੂੰ ਦਫਤਰ ਪਹੁੰਚਣ ਲਈ ਇਕ ਘੰਟਾ ਜਾਂ ਉਸ ਤੋਂ ਜ਼ਿਆਦਾ ਦਾ ਸਮਾਂ ਲਗਦਾ ਹੈ। ਨੀਂਦ ਨਾਲ ਜੁੜੇ ਮਾਮਲਿਆਂ ਦਾ ਮਾਹਰ ਡਾ. ਹਿੰਮਾਸ਼ੂ ਗਰਗ ਦਾ ਕਹਿਣਾ ਹੈ ਕਿ ਲੋਕ ਨੀਂਦ ਨੂੰ ਉਨੀ ਤਵੱਜੋਂ ਨਹੀਂ ਦਿੰਦੇ ਜਿੰਨੀ ਦੇਣੀ ਚਾਹੀਦੀ ਹੈ। ਚੰਗੀ ਨੀਂਦ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰੀਰ ਦੀ ਕਾਰਜ ਸਮਰਥਾ ਕਾਰਜਕੁਸ਼ਲਤਾ ਅਤੇ ਚੁਸਤੀ ਫੁਰਤੀ ਬਣਾਏ ਰੱਖਣ ‘ਚ ਨੀਂਦ ਦਾ ਵੱਡਾ ਯੋਗਦਾਨ ਹੈ।

Facebook Comments
Facebook Comment