• 4:47 am
Go Back
Hardeep singh died

ਹੁਸ਼ਿਆਰਪੁਰ :ਹੁਸ਼ਿਆਰਪੁਰ ਦੇ ਪਿੰਡ ਖੁਰਦਾ ਇੱਕ ਪਰਿਵਾਰ ‘ ਚ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਅਚਾਨਕ 14 ਅਗਸਤ ਨੂੰ ਉਸ ਕੰਪਨੀ ਵਿੱਚ ਫੋਨ ਆਇਆ ਜਿਸ ‘ਚ ਉਨਾਂ ਦਾ ਪੁੱਤਰ ਹਰਦੀਪ ਸਿੰਘ ਕੰਮ ਕਰਦਾ ਸੀ। ਕੰਪਨੀ ਵਾਲੀਆ ਨੇ ਦੱਸਿਆ ਕਿ ਹਰਦੀਪ ਸਿੰਘ ਆਪਣੇ ਸਾਥੀਆਂ ਨਾਲ ਸਮੁੰਦਰੀ ਜਹਾਜ਼ ਰਾਹੀਂ ਜਦੋਂ ਮੁੰਬਈ ਤੋਂ ਮਸਕਟ ਵੱਲ ਜਾ ਰਿਹਾ ਸੀ ਤਾਂ ਰਸਤੇ ‘ਚ ਅਚਾਨਕ ਜਹਾਜ਼ ‘ਚ ਧਮਾਕਾ ਹੋਇਆ ਜਿਸ ‘ਚ ਹਰਦੀਪ ਸਿੰਘ ‘ਤੇ ਉਸ ਦੇ ਤਿੰਨ ਸਾਥੀਆਂ ਦੀ ਮੌਤ ਹੋਈ। ਇਸ ਤੋਂ ਬਾਅਦ ਕੰਪਨੀਆਂ ਵਾਲੀਆ ਨੇ ਹਰਦੀਪ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਿੰਡ ਪਹੁੰਚਾਇਆ ਜਿਸ ਤੋਂ ਬਾਅਦ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਹਰਦੀਪ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆਂ ਕਿ ਹਰਦੀਪ ਨੂੰ ਬਚਪਨ ਤੋਂ ਹੀ ਨੇਵੀ ‘ਚ ਜਾਣ ਦਾ ਸ਼ੌਂਕ ਸੀ। ਉਸ ਦਾ ਇਹ ਸੁਪਨਾ ਤਾਂ ਪੂਰਾ ਹੋ ਗਿਆ ਸੀ ਪਰ ਹੁਣ ਹਰਦੀਪ ਸਿੰਘ ਨੂੰ ਰੱਬ ਨੇ ਉਸ ਦੇ ਪਰਿਵਾਰ ਤੋਂ ਸਦਾ ਲਈ ਖੋਹ ਲਿਆ ਹੈ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਹਰਦੀਪ ਨੇ 3 ਸਾਲ ਪਹਿਲਾਂ ਹੀ ਮਰਚੈਂਟ ਨੇਵੀ ‘ਚ ਨੌਕਰੀ ਜੁਆਇਨ ਕੀਤੀ ਸੀ ਤੇ ਹਾਲ ਹੀ ‘ਚ ਜਨਵਰੀ ਮਹੀਨੇ ਛੁੱਟੀ ਕੱਟ ਕੇ ਵਾਪਸ ਆਪਣੀ ਕੰਪਨੀ ‘ਚ ਚਲਾ ਗਿਆ ਸੀ। ਹਰਦੀਪ ਦੀਆਂ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਣ ਦਾ ਇੰਤਜ਼ਾਰ ਕਰ ਰਹੀਆਂ ਸਨ ਪਰ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਕਾਰਨ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਰਦੀਪ ਸਿੰਘ ਨੂੰ ਸੰਸਕਾਰ ਕਰਨ ਆਏ ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ 14 ਅਗਸਤ ਨੂੰ ਜਹਾਜ਼ ‘ਚ ਮੈਂਟੇਨੈਂਸ ਦਾ ਕੰਮ ਚੱਲ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਜਾਂਚ ਚੱਲ ਰਹੀ ਹੈ ਤੇ ਇਸ ਤੋਂ ਬਾਅਦ ਹੀ ਧਮਾਕੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਕੰਪਨੀ ਵੱਲੋਂ ਪਰਿਵਾਰ ਨੂੰ ਕੁ੍ਝ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ।

Facebook Comments
Facebook Comment