• 8:16 am
Go Back

ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੀ ਧੀ ਮਰਿਅਮ ਨੂੰ ਅੱਜ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਜੇਲ ਲਿਜਾਇਆ ਜਾ ਰਿਹਾ ਹੈ। ਗ੍ਰਿਫਤਾਰੀ ਤੋਂ ਬਾਅਦ ਐੱਫ.ਆਈ.ਏ. ਦੀ ਟੀਮ ਨੇ ਨਵਾਜ਼ ਤੇ ਮਰਿਅਮ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ। ਉਨ੍ਹਾਂ ਨੂੰ ਸਪੈਸ਼ਲ ਏਅਰ ਕ੍ਰਾਫਟ ਰਾਹੀਂ ਇਸਲਾਮਾਬਾਦ ਲਿਜਾਇਆ ਗਿਆ। ਉਨ੍ਹਾਂ ਨਾਲ ਉਨ੍ਹਾਂ ਦੀ ਧੀ ਮਰਿਅਮ ਵੀ ਉਸੇ ਏਅਰ ਕ੍ਰਾਫਟ ਰਾਹੀਂ ਇਸਲਾਮਾਬਾਦ ਗਈ। ਗ੍ਰਿਫਤਾਰੀ ਤੋਂ ਪਹਿਲਾਂ ਨਵਾਜ਼ ਸ਼ਰੀਫ ਨੂੰ ਉਨ੍ਹਾਂ ਦੀ ਮਾਂ ਤੇ ਬੇਟੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ।
ਤੁਹਾਨੂੰ ਦੱਸ ਦਈਏ ਕਿ ਭ੍ਰਿਸ਼ਟਾਚਾਰ ਮਾਮਲੇ ‘ਚ ਜਵਾਬਦੇਹੀ ਕੋਰਟ ਨੇ 6 ਜੁਲਾਈ ਨੂੰ ਨਵਾਜ਼ ਸ਼ਰੀਫ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ। ਲੰਡਨ ‘ਚ ਪਾਸ਼ ਅਵੇਨਫੀਲਡ ਹਾਊਸ ‘ਚ ਚਾਰ ਫਲੈਟਾਂ ਦੀ ਮਲਕੀਅਤ ਨਾਲ ਜੁੜੇ ਅਵੇਨਫੀਲਡ ਭ੍ਰਿਸ਼ਟਾਚਾਰ ਮਾਮਲੇ ‘ਚ ਨਵਾਜ਼ ਸ਼ਰੀਫ ਨੂੰ 10 ਸਾਲ ਦੀ ਤੇ ਧੀ ਮਰਿਅਮ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਸੀ।

Facebook Comments
Facebook Comment