• 9:18 am
Go Back

ਅੰਮ੍ਰਿਤਸਰ: ਸਨੀ ਲਿਓਨੀ ਦਾ ਨਾਮ ਸੁਣਦੇ ਬਾਲੀਵੁੱਡ ਦਾ ਉਹ ਚਿਹਰਾ ਸਾਹਮਣੇ ਆ ਜਾਂਦਾ ਜਿਸ ਦਾ ਪਿਛੋਕੜ ਭਾਰਤੀ ਸਭਿਆਚਾਰ ਅਤੇ ਸੰਸਕ੍ਰਿਤੀ ਦੇ ਵਿਰੋਧ ਵਾਲਾ ਮੰਨਿਆ ਜਾਂਦੈ। ਸਨੀ ਦੀਆਂ ਕਈ ਬੋਲਡ ਫ਼ਿਲਮਾਂ ਨੇ ਜਿਥੇ ਬਾਲੀਵੁੱਡ ਵਿੱਚ ਤਹਿਕਲਾ ਮਚਾ ਦਿੱਤਾ ਉਥੇ ਹੀ ਹੁਣ ਸਨੀ ਨੇ ਐਸਜੀਪੀਸੀ ਮੈਂਬਰਾਂ ਵਿੱਚ ਵੀ ਖਲਬਲੀ ਮਚਾ ਦਿੱਤੀ। ਦਰਅਸਲ ਸਨੀ ਲਿਓਨੀ ਦੇ ਜੀਵਨ ‘ਤੇ ਇਕ ਫ਼ਿਲਮ ਬਣ ਰਹੀ ਹੈ ਜਿਸ ਦਾ ਨਾਮ ‘ਅਨਟੋਲਡ ਸਟੋਰੀ ਆਫ਼ ਕਿਰਨਜੀਤ ਕੌਰ’ ਹੈ। ਇਸ ਫ਼ਿਲਮ ਦੇ ਟਾਈਟਲ ਤੋਂ ਐਸਜੀਪੀਸੀ ਖੁਸ਼ ਦਿਖਦੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਦਾ ਕਹਿਣਾ ਕਿ ਸਨੀ ਪਹਿਲਾਂ ਤੋਂ ਹੀ ਆਪਣਾ ਧਰਮ ਬਦਲ ਚੁੱਕੀ ਹੈ ਤੇ ਹੁਣ ਫਿਲਮ ‘ਚ ਉਸਦੇ ਨਾਮ ਪਿਛੇ ਕੌਰ ਲਗਾਇਆ ਗਿਆ ਜਿਸ ਨੂੰ ਹੁਣ ਹਟਾ ਦੇਣਾ ਚਾਹੀਦਾ ਹੈ। ਐਸਜੀਪੀਸੀ ਦੇ ਜਰਨਲ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਦੇ ਡਾਇਰੈਕਟਰ ਨੂੰ ਅਪੀਲ ਕੀਤੀ ਕਿ ਇਸ ਦਾ ਟਾਈਟਲ ਬਦਲ ਦਿੱਤਾ ਜਾਵੇ।

Facebook Comments
Facebook Comment