• 1:36 am
Go Back

ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂ ਇੱਕ ਵਾਰ ਫਿਰ ਤੋਂ ਹੋ ਜਾਓ ਤਿਆਰ। ਕਿਉਕਿ ਇਸ ਵਾਰ ਕਿਵਾੜ 25 ਮਈ ਨੂੰ ਖੋਲੇ ਜਾ ਰਹੇ ਨੇ। 25 ਮਈ ਨੂੰ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ 10 ਅਕਤੂਬਰ ਤੱਕ ਸੰਗਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗੀ। ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ, ਰਿਸ਼ੀਕੇਸ਼ ਦੇ ਪ੍ਰਧਾਨ ਮੁਤਾਬਕ ਸੰਗਤ ਦੇ ਰਹਿਣ ਲਈ ਲੰਗਰ ਤੇ ਦਵਾਈਆਂ ਦਾ ਵੀ ਇਥੇ ਖਾਸ ਪ੍ਰਬੰਧ ਕੀਤਾ ਗਿਆ ਹੈ।ਦੱਸ ਦਈਏ ਕਿ ਫਿਲਹਾਲ ਹੇਮਕੁੰਟ ਸਾਹਿਬ ਵਿਖੇ ਤਾਜ਼ਾ ਬਰਫ ਪਈ ਹੈ, ਜਿਸ ਨੂੰ ਕੱਟ ਕੇ ਸੈਨਾ ਦੇ ਜਵਾਨ ਸ਼ਰਧਾਲੂਆਂ ਲਈ ਪੈਦਲ ਜਾਣ ਦਾ ਰਸਤਾ ਬਣਾ ਰਹੇ ਨੇ। ਜਾਣਕਾਰੀ ਮੁਤਾਬਕ ਰਿਸ਼ੀਕੇਸ਼ ਤੋਂ ਗੁਰਦੁਆਰਾ ਗੋਬਿੰਦ ਘਾਟ ਤੱਕ ਦਾ ਸੜਕ ਰਸਤਾ ਬਿਲਕੁਲ ਠੀਕ ਦੱਸਿਆ ਜਾ ਰਿਹਾ ਹੈ। ਸ਼੍ਰੀ ਹੇਮਕੁੰਟ ਦੇ ਇਤਿਹਾਸ ਮੁਤਾਬਕ ਹੇਮਕੁੰਟ ਸਾਹਿਬ ਦਾ ਸਥਾਨ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਮੰਨੀ ਜਾਂਦੀ ਹੈ। ਇਸ ਪਵਿੱਤਰ ਭੂਮੀ ਦੀ ਯਾਤਰਾ ਸਭ ਤੋਂ ਕਠਿਨ ਮੰਨੀ ਜਾਣ ਦੇ ਬਾਵਜੂਦ ਵੀ ਇੱਥੇ ਵੱਡੀ ਗਿਣਤੀ ‘ਚ ਲੋਕ ਪਹੁੰਚਦੇ ਨੇ ਤੇ ਕਈ ਤਰਾਂ ਦੀਆਂ ਕਠਿਨਾਈਆਂ ਨੂੰ ਪਾਰ ਕਰਦੇ ਆਪਣੀ ਸ਼ਰਧਾ ਪੂਰੀ ਕਰਦੇ ਨੇ. ਆਕਸੀਜ਼ਨ ਦੀ ਘਾਟ ਕਾਰਨ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਨੂੰ ਰਾਤ ਬਿਤਾਉਣ ਲਈ ਰਿਹਾਇਸ਼ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਜ਼ਿਆਦਾ ਇੱਕਠ ਹੋਣ ਦਿੱਤਾ ਜਾਂਦਾ ਹੈ। ਇਸੇ ਲਈ ਸੰਗਤਾਂ ਮੱਥਾ ਟੇਕਣ ਤੋਂ ਬਾਅਦ ਵਾਪਿਸ ਗੋਬਿੰਦ ਧਾਮ ਆ ਕੇ ਰੁਕਦੀਆਂ ਨੇ। ਮੌਸਮ ‘ਚ ਕਿਸੇ ਵੀ ਸਮੇਂ ਆਉਣ ਵਾਲੀ ਤਬਦੀਲੀ ਨੂੰ ਧਿਆਨ ‘ਚ ਰੱਖਦਿਆਂ ਇੱਥੇ ਸ਼ਰਧਾਲੂਆਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ।

Facebook Comments
Facebook Comment