• 6:54 am
Go Back

ਕੋਲੰਬੋ: ਸ਼ੀਲੰਕਾ ਵਿਚ ਨਵੇਂ ਸਾਲ ਦੇ ਜਸ਼ਨ ਦੇ ਦੌਰਾਨ ਵੱਖ-ਵੱਖ ਹਾਦਸਿਆਂ ਵਿਚ 39 ਲੋਕਾਂ ਦੀ ਮੌਤ ਹੋ ਗਈ। 12 ਅਪ੍ਰੈਲ ਤੋਂ ਸ਼ੁਰੂ ਹੋਏ ਨਵੇਂ ਸਾਲ ਦੀ ਮਿਆਦ ਸੋਮਵਾਰ ਨੂੰ ਖਤਮ ਹੋ ਗਈ। ਪੁਲਿਸ ਅਧਿਕਾਰੀ ਨੇ ਐੱਸ. ਪੀ. ਰੂਵਾਨ ਗੁਨਾਸੇਕਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਆਦਾਤਰ ਸੜਕ ਹਾਦਸੇ ਸ਼ਰਾਬ ਪੀ ਕੇ ਅਤੇ ਤੇਜ਼ ਗਤੀ ਨਾਲ ਗੱਡੀ ਚਲਾਉਣ ਕਾਰਨ ਹੋਏ ਹਨ। ਨਵੇਂ ਸਾਲ ਦੀ ਇਸ ਮਿਆਦ ਦੌਰਾਨ ਵੱਖ-ਵੱਖ ਜ਼ਿਲਿਆਂ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ 515 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਸ਼ਰਾਬ ਪੀਕੇ ਤੇ ਤੇਜ ਰਫਤਾਰ ‘ਚ ਗੱਡੀ ਚਲਾਉਣ ਵਾਲੇ ਚਾਲਕਾਂ ਨੂੰ ਰੋਕਣ ਲਈ 12 ਅਪ੍ਰੈਲ ਤੋਂ ਦੇਸ਼ਭਰ ਵਿੱਚ ਸੁਰੱਖਿਆ – ਵਿਵਸਥਾ ਕੀਤੀ ਗਈ ਸੀ। ਗੌਰਤਲਬ ਹੈ ਕਿ ਸ਼੍ਰੀਲੰਕਾ ਵਿਚ ਹਫਤੇ ਦੇ ਅਖੀਰ ਵਿਚ ਦੇਸ਼ ਵਿਚ ਰਵਾਇਤੀ ਨਵਾਂ ਸਾਲ ਧੂਮ ਧਾਮ ਨਾਲ ਮਨਾਇਆ ਗਿਆ।

Facebook Comments
Facebook Comment