• 1:44 am
Go Back

ਮਿਸੀਸਾਗਾ ਦੇ ਜੀਟੀਏ ਖੇਤਰ ‘ਚ ਆਰਟ ਆਫ ਲੀਵਿੰਗ ਸੈਂਟਰ ਵੱਲੋਂ ਗੁਰੂ ਪੂਰਨਿਮਾ ਮਨਾਈ ਗਈ, ਇਸ ਵਿੱਚ ਸ਼੍ਰੀ ਰਵੀ ਸ਼ੰਕਰ ਦੇ ਭਗਤਾਂ ਨੇ ਹਾਜਰੀ ਭਰੀ। ਇਸ ਮੌਕੇ ਨੌਜਵਾਨਾਂ ਵੱਲੋਂ ਖਾਸ ਪਰਫਾਰਮੈਂਸ ਵੀ ਦਿੱਤੀਆਂ ਗਈਆਂ। ਗੁਰੂ ਪੂਰਨਿਮਾ ਇਕ ਪਵਿੱਤਰ ਤਿਉਹਾਰ ਹੈ। ਇਹ ਇਕ ਅਜਿਹਾ ਦਿਨ ਹੁੰਦਾ ਹੈ ਜਦੋਂ ਇਕ ਗੁਰੂ ਆਪਣੇ ਭਗਤਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ। ਪਰ ਸ਼ਰਤ ਹੈ ਕਿ ਭਗਤਾਂ ਵਿਚ ਪ੍ਰਮਾਤਮਾ ਪ੍ਰਤੀ ਆਸਥਾ ਅਤੇ ਸ਼ਰਧਾ ਭਾਵਨਾ ਹੋਣਾ ਲਾਜਮੀ ਹੈ। ਜੇਕਰ ਗੱਲ ਕਰੀਏ ਮਿਸੀਸਾਗਾ ਦੀ ਤਾਂ ਇਥੋਂ ਦੇ ਸਿਟੀ ਸੈਂਟਰ ਵਿਚ ਇਹ ਤਿਉਹਾਰ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਗਿਆ। ਜਿਸ ਦੌਰਾਨ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਗੁਰੂ ਸ਼੍ਰੀ ਰਵੀ ਸ਼ੰਕਰ ਦੀ ਪੂਜਾ ਕੀਤੀ।

Facebook Comments
Facebook Comment