• 7:18 am
Go Back

ਹੈਲੀਫੈਕਸ: ਲਗਾਤਾਰ ਵੱਧ ਰਹੀ ਠੰਡ ਅਤੇ ਹੋ ਰਹੀ ਬਰਫ਼ਬਾਰੀ ਨੇ ਕੈਨੇਡਾ ਵਾਸੀਆਂ ਲਈ ਇੱਕ ਵੱਡੀ ਮੁਸੀਬਤ ਪੈਦਾ ਕੀਤੀ ਹੋਈ ਹੈ  ਤੇ ਹੁਣ ਕੈਨੇਡਾ ਵੱਲ ਵਧਦੇ ਸ਼ਕਤੀਸ਼ਾਲੀ ਬਰਫੀਲੇ ਤੂਫਾਨ ਦੇ ਨੋਵਾ ਸਕੋਸ਼ੀਆ ਤੱਕ ਪਹੁੰਚਣ ਕਾਰਨ ਕਈ ਸਕੂਲ, ਕਾਰੋਬਾਰੀ ਅਦਾਰੇ ਤੇ ਹੋਰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਹ ਤੂਫਾਨ ਤੇਜ਼ੀ ਨਾਲ ਐਟਲਾਂਟਿਕ ਕੈਨੇਡਾ ਵੱਲ ਵਧ ਰਿਹਾ ਹੈ। ਇਸ ਸਬੰਧੀ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਕੁੱਝ ਇਲਾਕਿਆਂ ਵਿੱਚ 170 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ ਹਵਾਵਾਂ ਚੱਲ ਸਕਦੀਆਂ ਹਨ । ਹਲਾਤਾਂ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ 1000 ਕਰਮਚਾਰੀਆਂ ਨੂੰ ਹਾਈ ਅਲਰਟ ‘ਤੇ ਕੀਤਾ ਹੋਇਆ ਹੈ ਤਾਂ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰੇ ਤਾਂ ਮਦਦ ਕੀਤੀ ਜਾ ਸਕੇ ।

Facebook Comments
Facebook Comment