• 12:47 pm
Go Back

ਕਿਹਾ ਕੇਜਰੀਵਾਲ ਨੂੰ ‘ਜੀ ਹਜੂਰ’ ਬੰਦੇ ਪਸੰਦ ਜੋ ਖਹਿਰਾ ਤੇ ਸੰਧੂ ਵਰਗੇ ਪੰਜਾਬੀ ਸ਼ੇਰ ਕਦੇ ਵੀ ਨਹੀਂ ਬਣਨਗੇ

ਨਾਭਾ : ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ (ਵੱਡੇ ਬੈਂਸ) ਨੇ ਐਲਾਨ  ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਦੌਰਾਨ ਸਾਰੇ ਪੰਜਾਬ ਵਿਚ ਚੋਣਾਂ ਲੜੇਗੀ ਅਤੇ ਜਿਸ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕੀਤਾ ਹੋਇਆ ਹੈ ਉਸਨੂੰ ਬੇਨਕਾਬ ਕੀਤਾ ਜਾਵੇਗਾ। ਵੱਡੇ ਬੈਂਸ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇੱਥੇ ਬੋਲਦਿਆਂ ਵੱਡੇ ਬੈਂਸ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਵਿਚੋਂ ਬਾਹਰ ਕੱਢ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪੰਜਾਬ ਪ੍ਰਸਤ ਬੰਦਿਆਂ ਦੀ ਜਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਵੇਲਾ ਸੀ ਕਿ ਲੋਕ ਪੰਜਾਬ ਵਿਚ ਤੀਜੇ ਬਦਲ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਸਨ ਪਰ ਉਨ੍ਹਾਂ ਨੇ ਤਾਂ ਆਪ ਹੀ ਸਾਰਾ ਕੁਝ ਨੰਗਾ ਕਰ ਲਿਆ ਹੈ। ਵੱਡੇ ਬੈਂਸ ਨੇ ਕਿਹਾ ਕਿ ਕੇਜਰੀਵਾਲ ਵਲੋਂ ਖਹਿਰਾ ਤੇ ਸੰਧੂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਜੀ ਹਜੂਰ ਬੰਦੇ ਚਾਹੀਦੇ ਸੀ ਪਰ ਪੰਜਾਬੀ ਕਦੇ ਵੀ ਕਿਸੇ ਦੀ ਜੀ ਹਜੂਰੀ ਨਹੀਂ ਕਰਦੇ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਲਵਿੰਦਰ ਸਿੰਘ ਬੈਸ ਨੇ ਕਿਹਾ ਕਿ ਉਹ ਉਸ ਪਾਰਟੀ ਨਾਲ ਸਮਝੋਤਾ ਕਰਾਂਗੇ ਜੋ ਪੰਜਾਬ ਦੀ ਜਵਾਨੀ, ਪੰਜਾਬ ਦੇ ਹਿੱਤਾ ਦੀ ਗੱਲ ਕਰਨਗੇ ਤੇ ਉਸ ਨਾਲ ਹੀ ਉਹ ਖੜ੍ਹਨਗੇ। ਬੈਂਸ ਨੇ ਕਿਹਾ ਕਿ ਅਸੀ ਸੁਖਪਾਲ ਖਹਿਰਾ ਦੇ ਨਾਲ ਹਾ ਅਤੇ ਅਸੀ ਨਵਾ ਫਰੰਟ ਛੇਤੀ ਹੀ ਬਣਾਵਾਗੇ ਅਤੇ ਜਿਸ ਵਿਚ ਅਕਾਲੀ ਟਕਸਾਲੀ ਆਗੂ ਵੀ ਨਾਲ ਹੋਣਗੇ।

ਬੈਂਸ ਨੇ ਆਪ ਪਾਰਟੀ ਦੇ ਕੰਨਵੀਨਰ ਅਰਵਿੰਦ ਕੇਜਰੀਵਾਲ ਤੇ ਵਾਰ ਕਰਦਿਆਂ ਕਿਹਾ ਕਿ ਆਪ ਆਦਮੀ ਪਾਰਟੀ ਵਲੋਂ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਮੁਅੱਤਲ ਕਰਕੇ ਵਧੀਆ ਨਹੀ ਕੀਤਾ ਤਾਂ ਹੀ ਵਰਕਰ ਆਪ ਨੂੰ ਛੱਡ ਕੇ ਖਹਿਰਾ ਨਾ ਜੁੜਦੇ ਜਾ ਰਹੇ ਹਨ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਵੀ ਆਪ ਪਾਰਟੀ ਨੂੰ ਅਲਵਿਦਾ ਕਹਿ ਕੇ ਖਹਿਰੇ ਨਾਲ ਆਉਣ ਖੜੇ੍ਹ ਹੋਏ ਹਨ।

ਬਰਗਾੜੀ ਮੁੱਦੇ ਤੇ ਬੋਲਦਿਆ ਬੈਂਸ ਨੇ ਕਿਹਾ ਕਿ ਅਕਾਲੀ ਦਲ ਵਾਲੇ ਪਹਿਲਾਂ ਸਿੱਖ ਨੇ ਤੇ ਬਾਅਦ ਵਿਚ ਅਕਾਲੀ ਦਲ ਪਾਰਟੀ ਦੇ ਮੈਂਬਰ। ਇਹੋ ਕਾਰਨ ਹੈ ਕਿ ਬੇਅਦਬੀ ਦੇ ਮਾਮਲੇ ਵਿਚ ਟਕਸਾਲੀ ਅਕਾਲੀ ਆਗੂ ਆਪ ਹੀ ਬਾਦਲਾਂ ਨੂੰ ਜਵਾਬ ਦੇ ਰਹੇ ਹਨ। ਬੈਂਸ ਨੇ ਕੈਪਟਨ ਤੇ ਵਾਰ ਕਰਦਿਆ ਕਿਹਾ ਕਿ ਜੋ ਕੈਪਟਨ ਨੇ ‘ਸਿੱਟ’ ਬਣਾਈ ਹੈ ਨਵੇਂ ਗਵਾਹ ਖੜ੍ਹੇ ਕਰਕੇ ਬਾਦਲਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਸਰਸੇ ਵਾਲੇ ਨੂੰ ਮੁਆਫੀ ਦੇ ਮੁੱਦੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਉਂਕਿ ਹੁਣ ਟਕਸਾਲੀ ਆਗੂ ਵੀ ਬਾਦਲਾਂ ਨੂੰ ਮਾੜਾ ਕਹਿਣ ਲੱਗ ਪਏ ਨੇ ਇਸ ਲਈ ਬਾਦਲਾਂ ਨੂੰ ਅਪਣੀ ਗਲਤੀ ਮੰਨ ਲੈਣੀ ਚਾਹੀਦੀ ਹੈ।

ਬੈਂਸ ਨੇ ਕਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਵਿਚ 13 ਸੀਟਾਂ ਜਿੱਤਣ ਤੇ ਦਾਅਵੇ ਕਰ ਰਹੇ ਹਨ ਉਨ੍ਹਾਂ ਬਾਰੇ ਲੋਕਾਂ ਨੂੰ ਸਭ ਪਤਾ ਹੈ ਕਿ ਕੈਪਟਨ ਕਿੱਥੇ ਖੜ੍ਹਾ ਹੈ ਇਸ ਲਈ ਲੋਕ ਖੁਦ ਹੀ ਉਸਨੂੰ ਸਬਕ ਸਿਖਾਉਣਗੇ।

Facebook Comments
Facebook Comment