• 7:47 am
Go Back

ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਿੱਤਰ ਮੰਨੇ ਜਾਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਜਿਹਾ ਫੈਸਲਾ ਲੈਣ ਵਾਲੇ ਹਨ ਜਿਸ ਨਾਲ H-1B ਵੀਜ਼ਾ ਦੇ ਤਹਿਤ ਅਮਰੀਕਾ ‘ਚ ਕੰਮ ਕਰ ਰਹੇ ਪਰਿਵਾਰਾਂ ਨੂੰ ਬਹੁਤ ਮੁਸ਼ਕਲ ਹੋ ਜਾਵੇਗੀ। ਅਸਲ ‘ਚ ਨਵੇਂ ਲਏ ਗਏ ਫੈਸਲੇ ਤੋਂ ਬਾਅਦ ਅਮਰੀਕਾ ‘ਚ H-1B ਵੀਜ਼ਾ ਦੇ ਤਹਿਤ ਕੰਮ ਕਰ ਰਹੇ ਲੋਕਾਂ ਦੀਆਂ ਪਤਨੀਆਂ ਹੁਣ ਉੱਥੇ ਕੋਈ ਕੰਮ ਨਹੀਂ ਕਰ ਸਕਣਗੀਆਂ। ਫਿਲਹਾਲ ਇਸ ਵੀਜ਼ਾ ਦੇ ਤਹਿਤ ਉੱਥੇ ਪੁੱਜੇ ਲੋਕਾਂ ਦੀਆਂ ਪਤਨੀਆਂ ਟਿਊਸ਼ਨ ਦੇਣ, ਯੋਗ ਸਿਖਾਣ ਅਤੇ ਘਰ ਵਿੱਚ ਪੱਕਿਆ ਖਾਣਾ ਡਿਲੀਵਰ ਕਰਵਾਉਣ ਵਰਗੇ ਕੰਮ ਕਰ ਲਿਆ ਕਰਦੀਆਂ ਸਨ।
ਜੇਕਰ ਟਰੰਪ ਪ੍ਰਸ਼ਾਸਨ ਇਹ ਫੈਸਲਾ ਲੈਂਦਾ ਹੈ ਤਾਂ ਅਮਰੀਕਾ ਵਿੱਚ ਰਹਿ ਰਹੀਆਂ ਕਰੀਬ ਇੱਕ ਲੱਖ ਤੋਂ ਜ਼ਿਆਦਾ ਵਿਆਹੁਤਾ ਭਾਰਤੀ ਔਰਤਾਂ ਤੇ ਇਦਾ ਅਸਰ ਪਵੇਗਾ। ਟਰੰਪ ਪ੍ਰਸ਼ਾਸਨ ਉਸ ਪਾਲਿਸੀ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸਦੇ ਤਹਿਤ ਭਾਰਤੀ ਵਿਆਹੁਤਾ ਔਰਤਾਂ ਨੂੰ ਈਏਡੀ (Employment Authorization Document) ਦਿੱਤਾ ਜਾਂਦਾ ਹੈ। ਜਿਸ ਦੇ ਤਹਿਤ ਓਹਨਾ ਨੂੰ ਘਰ ਰਹਿ ਕੇ ਕੰਮ ਕਰਨ ਦਾ ਅਧਿਕਾਰ ਮਿਲਦਾ ਹੈ। ਤੁਹਾਨੂੰ ਦੱਸ ਦੇਈਏ H – 1B ਵੀਜ਼ਾ ਧਾਰਕਾਂ ਦੀਆਂ ਪਤਨੀਆਂ ਨੂੰ H – 4 ਵੀਜ਼ਾ ਦਿੱਤਾ ਜਾਂਦਾ ਹੈ। H – 4 ਵੀਜ਼ਾ ਦੇ ਤਹਿਤ ਇਨ੍ਹਾਂ ਨੂੰ ਅਮਰੀਕਾ ਵਿੱਚ ਰਹਿਣ ਦਾ ਤਾਂ ਅਧਿਕਾਰ ਹੁੰਦਾ ਹੈ ਪਰ ਕੰਮ ਕਰਨ ਦਾ ਅਧਿਕਾਰ ਨਹੀਂ ਹੁੰਦਾ। ਇਸ ਨੂੰ ਲੈ ਕੇ ਮਈ 2015 ਵਿੱਚ ਓਬਾਮਾ ਪ੍ਰਸ਼ਾਸਨ ਇੱਕ ਨਵੀਂ ਨੀਤੀ ਲੈ ਕੇ ਆਈ ਸੀ ਜਿਸਦੇ ਤਹਿਤ ਗਰੀਨ ਕਾਰਡ ਲਈ ਅਪਲਾਈ ਕਰ ਚੁੱਕੇ H-1B ਵੀਜ਼ਾ ਧਾਰਕਾਂ ਦੀਆਂ ਪਤਨੀਆਂ ਲਈ ਇੱਕ ਨਵਾਂ ਰਸਤਾ ਖੋਲਿਆ ਗਿਆ। ਗਰੀਨ ਕਾਰਡ ਲਈ ਅਪਲਾਈ ਕਰ ਚੁੱਕੇ H – 1B ਵੀਜ਼ਾ ਧਾਰਕਾਂ ਦੀਆਂ ਪਤਨੀਆਂ ਈਏਡੀ ਹਾਸਲ ਕਰ ਸਕਦੀਆਂ ਸਨ ਤੇ ਈਏਡੀ ਉਨ੍ਹਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਦਾ ਅਧਿਕਾਰ ਦੇਣ ਵਾਲਾ ਦਸਤਾਵੇਜ਼ ਹੈ। ਇਸ ਨੂੰ ਲੈ ਕੇ ਹੁਣ ਟਰੰਪ ਪ੍ਰਸ਼ਾਸਨ ਨੀਤੀਗਤ ਬਦਲਾਅ ਕਰਨ ਜਾ ਰਿਹਾ ਹੈ।
ਟਰੰਪ ਪ੍ਰਸਾਸ਼ਨ ਆਪਣੇ ਚੋਣਾਂ ਦੇ ਸਮੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਇਹ ਕਦਮ ਚਕਣ ਵਾਲੀ ਹੈ। ਉਨ੍ਹਾਂ ਦਾ ਨਾਅਰਾ ਸੀ Buy American, Hire American ਯਾਨੀ ਅਮਰੀਕੀ ਚੀਜਾਂ ਖਰੀਦੋ ਅਤੇ ਅਮਰੀਕੀ ਲੋਕਾਂ ਨੂੰ ਨੌਕਰੀ ਦਿਓ। ਉਥੇ ਹੀ ਟਰੰਪ ਨੇ ਜਦੋਂ ਤੋਂ ਵ੍ਹਾਈਟ ਹਾਉਸ ਦੀ ਕਮਾਨ ਸੰਭਾਲੀ ਹੈ ਉਦੋਂ ਤੋਂ ਉਹ ਲਗਾਤਾਰ ਇਸ ਕੋਸ਼ਿਸ਼ ਵਿੱਚ ਲੱਗਿਆ ਹੈ ਕਿ H – 1B ਵੀਜ਼ਾ ਦੇ ਨਿਯਮਾਂ ਨੂੰ ਅਤੇ ਸਖ਼ਤ ਕੀਤਾ ਜਾ ਸਕੇ।

Facebook Comments
Facebook Comment