• 6:38 am
Go Back

ਭੁਵਨੇਸ਼ਵਰ : ਹਾਕੀ ਖਿਡਾਰੀ ਧਨਰਾਜ ਪਿੱਲੈ ਨੇ ਕਿਹਾ ਕਿ ਭਾਰਤੀ ਹਾਕੀ ਖਿਡਾਰੀਆਂ ਨੇ ਜੇਕਰ ਅਗਲੇ ਮਹੀਨੇ ਹੋਣ ਵਾਲਾ ਵਿਸ਼ਵ ਕੱਪ ਜਿੱਤਣਾ ਹੈ ਤਾਂ ਉਨ੍ਹਾਂ ਨੂੰ ਫੇਸਬੁੱਕ, ਟਵਿੱਟਰ, ਵ੍ਹੱਟਸਐਪ ਸਣੇ ਸਾਰੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖਣੀ ਪਵੇਗੀ। ਕਿਉਂਕਿ ਟੀਮ ਵਿੱਚ ਆਪਸੀ ਤਾਲਮੇਲ ਬਿਹਤਰ ਬਣਾਉਣ ਲਈ ਸੋਸ਼ਲ ਮੀਡੀਆ ਦੀ ਥਾਂ ਖਿਡਾਰੀਆਂ ਨੂੰ ਇੱਕ-ਦੂਜੇ ਨਾਲ ਸਮਾਂ ਬਿਤਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਪੋਡੀਅਮ ਫਿਨਿਸ਼’ ਦੇ ਟੀਚੇ ’ਤੇ ਧਿਆਨ ਕੇਂਦਰਿਤ ਕਰਨ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ। ਅਗਲੇ ਮਹੀਨੇ ਖੇਡਿਆ ਜਾਣ ਵਾਲਾ ਇਹ ਵਿਸ਼ਵ ਕੱਪ 16 ਟੀਮਾਂ ਵਿਚਕਾਰ 28 ਨਵੰਬਰ ਤੋਂ 16 ਦਸੰਬਰ ਤੱਕ ਇੱਥੇ ਕਲਿੰਗਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਚਾਰ ਓਲੰਪਿਕ, ਚਾਰ ਵਿਸ਼ਵ ਕੱਪ, ਚਾਰ ਏਸ਼ਿਆਈ ਖੇਡਾਂ ਅਤੇ ਚਾਰ ਚੈਂਪੀਅਨਜ਼ ਟਰਾਫ਼ੀ ਖੇਡਣ ਵਾਲੇ ਦੁਨੀਆਂ ਦੇ ਇੱਕੋ-ਇੱਕ ਖਿਡਾਰੀ ਧਨਰਾਜ ਨੇ ਇਹ ਵੀ ਕਿਹਾ ਕਿ ਉਸ ਨੂੰ ਆਪਣੇ ਸੁਨਹਿਰੇ ਕਰੀਅਰ ਵਿੱਚ ਓਲੰਪਿਕ ਜਾਂ ਵਿਸ਼ਵ ਕੱਪ ਨਾ ਜਿੱਤਣਾ ਹਮੇਸ਼ਾ ਰੜਕਦਾ ਰਹੇਗਾ। ਉਨ੍ਹਾਂ ਨੇ ਮਾਹਿਰ ਮਿਡਫੀਲਡਰ ਸਰਦਾਰ ਸਿੰਘ ਦੇ ਅਚਾਨਕ ਸੰਨਿਆਸ ਨੂੰ ਮੰਦਭਾਗਾ ਦੱਸਦਿਆਂ ਉਸ ਨੇ ਕਿਹਾ ਕਿ ਇਸ ਵਿਸ਼ਵ ਕੱਪ ਵਿੱਚ ਟੀਮ ਨੂੰ ਸਰਦਾਰ ਦੀ ਲੋੜ ਸੀ। ਉਨ੍ਹਾਂ ਨੇ ਛੇ ਹਾਕੀ ਇੰਡੀਆ ਲੀਗ ਖੇਡੇ ਅਤੇ ਘਰੇਲੂ ਮੈਦਾਨ ’ਤੇ ਉਨ੍ਹਾਂ ਦਾ ਕੋਈ ਸਾਨ੍ਹੀ ਨਹੀਂ ਹੈ। ਉਹ ਆਪਣੇ ਹੁਨਰ ਵਿੱਚ ਮਾਹਿਰ ਹੈ। ਸਰਦਾਰ ਨੇ ਏਸ਼ਿਆਈ ਖੇਡਾਂ ਵਿੱਚ ਇੱਕ ਮੈਚ ਵਿੱਚ ਖ਼ਰਾਬ ਖੇਡਿਆ, ਪਰ ਉਤਰਾਅ-ਚੜ੍ਹਾਅ ਹਰ ਇੱਕ ਦੇ ਕਰੀਅਰ ਵਿੱਚ ਆਉਂਦੇ ਹਨ ਇਸ ਤੋਂ ਘਬਰਾਉਣਾ ਨਹੀਂ ਚਾਹੀਦਾ।

Facebook Comments
Facebook Comment