• 8:50 am
Go Back

ਨਵੀਂ ਦਿੱਲੀ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਫੈਨਜ਼ ਦੀ ਦੇਸ਼ ਭਗਤੀ ਦੇਖ ਕੇ ਭਾਵੁਕ ਹੋ ਗਏ। ਦਰਅਸਲ ਇੰਗਲੈਂਡ ਨਾਲ ਹੋਣ ਵਾਲੇ ਤੀਜੇ ਅਤੇ ਆਖਰੀ ਵਨ ਡੇ ਮੈਚ ਤੋਂ ਰਾਸ਼ਟਰੀ ਗੀਤ ਗਾਇਆ ਜਾ ਰਿਹਾ ਸੀ ਉਸ ਸਮੇਂ ਸਟੇਡੀਅਮ ‘ਚ ਮੌਜੂਦ ਲੋਕ ਟੀਮ ਨਾਲ ਪੂਰੇ ਵਿਸ਼ਵਾਸ ਨਾਲ ਰਾਸ਼ਟਰੀ ਗੀਤ ਗਾਉਂਦੇ ਦਿਖਾਈ ਦੇ ਰਹੇ ਹਨ। ਫੈਨਜ਼ ਦੀ ਇਸ ਦੇਸ਼ ਭਗਤੀ ‘ਤੇ ਵਿਰਾਟ ਉਨ੍ਹਾਂ ਦੇ ਫੈਨ ਹੋ ਗਏ। ਵਿਰਾਟ ਨੇ ਸੰਦੇਸ਼ ਲਿਖਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਵਿਰਾਟ ਨੇ ਇਸਦਾ ਵੀ ਵੀਡੀਓ ਸ਼ੇਅਰ ਕੀਤਾ ਹੈ।

ਵਿਰਾਟ ਨੇ ਲਿਖਿਆ,’ਇਸ ਵੀਡੀਓ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ। ਨਿਰੰਤਰ ਅਤੇ ਬਿਨਾਂ ਸ਼ਰਤ ਦੇ ਸਾਨੂੰ ਸਪੋਰਟ ਕਰਦੇ ਰਹਿਣ ਲਈ ਤੁਹਾਡਾ ਧੰਨਵਾਦ। ਇਹ ਪਿਆਰ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨਾ ਹੈ।’ ਦੱਸ ਦਈਏ ਕਿ ਮੰਗਲਵਾਰ ਨੂੰ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਹੈ। ਭਾਰਤ ਜੇਕਰ ਤੀਜਾ ਵਨ ਡੇ ਜਿੱਤਦਾ ਹੈ ਤਾਂ ਉਹ ਲਗਾਤਾਰ 10ਵੀਂ ਤ੍ਰਿਪੱਖੀ ਵਨ ਡੇ ਸੀਰੀਜ਼ ਜਿੱਤਣ ਦੀ ਸ਼ਾਨਦਾਰ ਪ੍ਰਾਪਤੀ ਹਾਸਲ ਕਰ ਲਵੇਗਾ।

Facebook Comments
Facebook Comment