• 3:19 am
Go Back

ਐੱਸ.ਜੀ.ਪੀ.ਸੀ. ਜੱਥੇ ਨਾਲ ਗਈ ਸੀ ਪਾਕਿਸਤਾਨ ਵਿਸਾਖੀ ਦਿਹਾੜਾ ਮਨਾਉਣ ਪਰ…
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੀ ਵਿਧਵਾ ਕਿਰਨ ਬਾਲਾ ਪਾਕਿਸਤਾਨ ਵਿੱਚ ਵਿਸਾਖੀ ਮਨਾਉਣ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਗਈ ਸੀ ਜਿਸਨੇ ਪਾਕਿਸਤਾਨ ‘ਚ ਧਰਮ ਬਦਲ ਕੇ ਦੂਜਾ ਵਿਆਹ ਕਰਵਾ ਲਿਆ ਹੈ। ਕਿਰਨ ਬਾਲਾ ਨੇ ਲਾਹੌਰ ਦੀ ਮਸਜਿਦ ‘ਚ ਮੁਸਲਿਮ ਨੌਜਵਾਨ ਨਿਕਾਹ ਰਚਾ ਕੇ ਅਮੀਨਾ ਨਾਮ ਰੱਖ ਲਿਆ ਹੈ ਹੁਣ ਉਹ ਕੀਤੇ ਛੁਪ ਕੇ ਰਹਿ ਰਹੀ ਹੈ। ਇਸਲਾਮਾਬਾਦ ਸਥਿਤ ਪਾਕਿਸਤਾਨੀ ਵਿਦੇਸ਼ ਵਿਭਾਗ ‘ਚ ਇੱਕ ਅਰਜ਼ੀ ਦਾਇਰ ਕੀਤੀ ਹੈ। ਅਰਜ਼ੀ ਵਿੱਚ ਉਸ ਨੇ ਆਪਣੀ ਸਹਿਮਤੀ ਨਾਲ ਮੁਹੰਮਦ ਆਜ਼ਮ ਨਾਲ ਨਿਕਾਹ ਕਬੂਲਿਆ ਅਤੇ ਉਸ ਨੇ ਕਿਹਾ ਕਿ ਉਹ 21 ਅਪ੍ਰੈਲ ਨੂੰ ਭਾਰਤ ਪਰਤਣ ਵਾਲੇ ਜਥੇ ਨਾਲ ਵਾਪਸ ਨਹੀਂ ਜਾਵੇਗੀ। ਉਸਨੇ ਆਪਣੀ ਅਰਜ਼ੀ ਵਿੱਚ ਲਿਖਿਆ ਕਿ ਉਸ ਦਾ ਵੀਜ਼ਾ 21 ਅਪ੍ਰੈਲ ਨੂੰ ਖ਼ਤਮ ਹੋ ਰਿਹਾ ਹੈ ਤੇ ਉਸ ਨੂੰ ਫ਼ਿਲਹਾਲ ਤਿੰਨ ਮਹੀਨੇ ਦਾ ਹੋਰ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਪਤੀ ਨਾਲ ਪਾਕਿਸਤਾਨ ਵਿੱਚ ਰਹਿ ਸਕੇ। ਕਿਰਨ ਬਾਲਾ ਦਾ ਜਨਮ 1987 ਵਿੱਚ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਖੇ ਹੋਇਆ ਤੇ ਹੁਣ ਉਸ ਦੀ ਉਮਰ 31 ਸਾਲ ਹੈ। ਕਿਰਨ ਬਾਲਾ ਦੇ ਪਤੀ ਨਰਿੰਦਰ ਸਿੰਘ ਦੀ 2013 ਵਿੱਚ ਮੌਤ ਹੋ ਗਈ ਸੀ ਤੇ ਉਸਦੇ ਦੇ ਤਿੰਨ ਬੱਚੇ ਹਨ। ਇਸੇ ਦਿਨ ਤੋਂ ਕਿਰਨ ਬਾਲਾ, ਸਿੱਖ ਸ਼ਰਧਾਲੂਆਂ ਦੇ ਜਥੇ ਤੋਂ ਵੱਖ ਹੋਈ ਸੀ। ਕਿਰਨ ਬਾਲਾ ਦੇ ਧਰਮ ਪਰਿਵਰਤਨ ਬਾਰੇ ਲਾਹੌਰ ਦੀ ਮਸਜਿਦ ਦੇ ਮੌਲਵੀ ਰਗੀਬ ਨਈਮੀ ਨੇ ਖ਼ੁਦ ਪੁਸ਼ਟੀ ਵੀ ਕੀਤੀ ਹੈ। ਪਾਕਿਸਤਾਨ ਗਈ ਕਿਰਨ ਬਾਲਾ ਦੀ ਲਾਹੌਰ ਦੇ ਮੁਹੰਮਦ ਆਜ਼ਿਮ ਨਾਲ ਫੇਸਬੁੱਕ ‘ਤੇ ਦੋਸਤੀ ਹੋਈ ਸੀ ਤੇ ਇਹ ਦੋਸਤੀ ਹੁਣ ਨਿਕਹਾ ਵਿੱਚ ਬਦਲ ਗਈ। ਕਿਰਨ ਬਾਲਾ ਦਾ ਸਹੁਰਾ ਤਰਸੇਮ ਸਿੰਘ ਇਸ ਵੇਲੇ ਆਪਣੇ ਮੁਹੱਲੇ ਦੇ ਗੁਰੂਘਰ ਵਿੱਚ ਹੈੱਡਗ੍ਰੰਥੀ ਹੈ। ਉਸ ਨੂੰ ਤਾਂ ਇਸ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਉਸ ਨੂੰ ਸ਼ੱਕ ਹੈ ਕਿ ਕਿਤੇ ਕਿਰਨ ਬਾਲਾ ਆਈਐੱਸਆਈ  ਦੇ ਹੱਥੇ ਨਾ ਚੜ੍ਹ ਗਈ ਹੋਵੇ। ਉਸ ਦੇ ਸਹੁਰੇ ਤਰਸੇਮ ਸਿੰਘ ਮੁਤਾਬਕ ਕਿਰਨ ਬਾਲਾ ਪਿਛਲੇ ਇੱਕ ਮਹੀਨੇ ਤੋਂ ਫ਼ੋਨ ‘ਤੇ ਫੇਸਬੁੱਕ ਤੇ ਵੱਟਸਐਪ ‘ਤੇ ਕਿਸੇ ਨਾਲ ਲਗਾਤਾਰ ਗੱਲਬਾਤ ਕਰ ਰਹੀ ਸੀ। ਉਸ ਦੇ ਪੁੱਛਣ ‘ਤੇ ਇਹੀ ਕਹਿੰਦੀ ਸੀ ਕਿ ਉਹ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਹੈ।

Facebook Comments
Facebook Comment