• 1:50 pm
Go Back

ਚੰਡੀਗੜ੍ਹ: ਜ਼ਿੰਦਗੀ ਨਾਲ ਜੁੜੀਆਂ ਘਟਨਾਵਾਂ ਤੇ ਖੂਬਸੂਰਤ ਯਾਦਾਂ ਇਨਸਾਨ ਨੂੰ ਹਮੇਸ਼ਾਂ ਮੁਸਕਰਾਹਟ ਦਿੰਦੀਆਂ ਹਨ। ਅਚਨਚੇਤ ਵਾਪਰੀ ਅਜਿਹੀ ਹੀ ਇੱਕ ਘਟਨਾ ਨੇ ਪੱਛਮੀ ਮਿਡਲੈਂਡਸ ਦੀ ਰਹਿਣ ਵਾਲੀ 19 ਸਾਲਾ ਡੈਨੀ ਮਾਊਂਟਫੋਰਡ ਤੇ ਉਸਦੇ ਪ੍ਰੇਮੀ ਕਾਰਲ ਨੂੰ ਸਰਪਰਾਈਜ਼ ਦਿੱਤਾ। ਇਹ ਸਰਪਰਾਈਜ਼ ਸੀ ਪ੍ਰੇਮੀ ਜੋੜੇ ਦੇ ਵਿਆਹ ਵਾਲੇ ਦਿਨ ਇੱਕ ਪਿਆਰੀ ਜਿਹੀ ਬੱਚੀ ਦਾ ਜਨਮ ਹੋਣਾ। ਦਰਅਸਲ 19 ਸਾਲਾ ਡੈਨੀ ਮਾਊਂਟਫੋਰਡ ਤੇ ਉਸਦੇ ਪ੍ਰੇਮੀ ਕਾਰਲ ਨੇ ਡੇਢ ਮਹੀਨਾ ਪਹਿਲਾਂ ਵਿਆਹ ਕਰਨ ਦਾ ਫੈਸਲਾ ਕੀਤਾ।

ਵਿਆਹ ਦਾ ਫੈਸਲਾ ਕਰਨ ਤੋਂ ਪਹਿਲਾਂ ਹੀ ਡੈਨੀ ਮਾਊਂਟਫੋਰਡ ਗਰਭਵਤੀ ਸੀ ਤੇ ਡਾਕਟਰ ਨੇ ਉਸਨੂੰ ਜਣੇਪੇ ਦੀ ਡੇਟ ਵੀ ਦਿੱਤੀ ਹੋਈ ਸੀ। ਵਿਆਹ ਵਾਲੇ ਦਿਨ ਜਸ਼ਨ ਮਨਾਏ ਜਾ ਰਹੇ ਸਨ, ਡੀ.ਜੇ. ਚੱਲ ਰਿਹਾ ਸੀ ਤੇ ਲੋਕ ਨੱਚ ਰਹੇ ਸੀ। ਵਿਆਹ ਦੀਆਂ ਕਈ ਰਸਮਾਂ ਬਾਕੀ ਸਨ, ਇੱਥੋਂ ਤੱਕ ਕੇਕ ਵੀ ਨਹੀਂ ਸੀ ਕੱਟਿਆ ਗਿਆ। ਡੈਨੀ ਨੇ ਦੱਸਿਆ ਕਿ ਜਦੋਂ ਉਹ ਨੱਚ ਰਹੀ ਸੀ ਤਾਂ ਉਸ ਨੂੰ ਪੈਰਾਂ ‘ਤੇ ਕੁਝ ਗਿੱਲਾਪਣ ਮਹਿਸੂਸ ਹੋਣ ਲੱਗਾ। ਉਸ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਉਸ ਨੇ ਗੁਸਲਖਾਨੇ ਵਿੱਚ ਲਿਜਾ ਕੇ ਵੇਖਿਆ ਤੇ ਹਸਪਤਾਲ ਜਾਣ ਦਾ ਫੈਸਲਾ ਕੀਤਾ। ਇਸ ਤੋਂ ਤੁਰੰਤ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ 6 ਘੰਟੇ ਬਾਅਦ ਉਸ ਨੇ ਪੁੱਤਰੀ ਜੈਸਮੀਨ ਨੂੰ ਜਨਮ ਦਿੱਤਾ। ਡੈਨੀ ਨੇ ਵਿਆਹ ਵਾਲੇ ਦਿਨ ਧੀ ਜੈਸਮੀਨ ਦਾ ਉਨ੍ਹਾਂ ਦੀ ਜ਼ਿੰਦਗੀ ਵਿੱਚ ਆਉਣ ਨੂੰ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੱਸਿਆ। ਜੈਸਮੀਨ ਨੂੰ ਡੈਨੀ ਪਰਫੈਕਟ ਵੈਡਿੰਗ ਗਿਫਟ ਮੰਨਦੀ ਹੈ।

Facebook Comments
Facebook Comment