• 12:10 pm
Go Back

ਪਹਿਲਾਂ ਤੁਸੀਂ ਸਾਰੀ ਵੀਡੀਓ ਦੇਖੋ। ਇਹ ਵੀਡੀਓ ਸੋਸ਼ਨ ਮੀਡੀਆ ਤੇ ਅੱਜਕੱਲ੍ਹ ਬਹੁਤ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਜਰੂਰ ਸੋਚੋਗੇ ਕੀ ਇਹ ਔਰਤ ਵਿਆਹ ਜਾ ਰਹੀ ਐ ਜਾਂ ਕਿਸੇ ਜ਼ਮੀਨ ਦਾ ਕਬਜ਼ਾ ਲੈਣ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਔਰਤ ਨੇ ਆਪਣੇ ਮੌਢੇ ’ਤੇ ਪਰਸ ਟੰਗਿਆ ਦੇਖ ਕੇ ਅਜਿਹਾ ਲਗਦਾ ਹੈ ਕਿ ਇਹ ਔਰਤ ਕਿਸੇ ਵਿਆਹ ਸਮਾਗਮ ਜਾਣ ਦੀ ਤਿਆਰੀ ਵਿੱਚ ਹੈ, ਪਰ ਜਿਵੇਂ ਹੀ ਨਜ਼ਰ ਨੀਚੇ ਵੱਲ ਜਾਂਦੀ ਹੈ ਤਾਂ ਉਸ ਦੇ ਹੱਥ ਵਿੱਚ ਪਿਸਤੌਲ ਫੜਿਆ ਦਿਖਾਈ ਦਿੰਦਾ ਹੈ।

ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਨਜ਼ਰ ਆ ਰਹੇ ਨੇ ਤੇ ਸਾਹਮਣੇ ਖੜ੍ਹਾ ਲਾੜਾ ਵੀ ਨਜ਼ਰ ਆ ਰਿਹਾ ਹੈ। ਔਰਤ ਆਪਣੀ ਬਾਂਹ ਉੱਪਰ ਚੁੱਕਦੀ ਹੈ ਤੇ ਫਾਇਰ ਕਰਨੇ ਸ਼ੁਰੂ ਕਰ ਦਿੰਦੀ ਹੈ। ਪਹਿਲਾਂ ਇੱਕ ਫਾਇਰ ਕਰਦੀ ਹੈ ਫਿਰ ਦੂਜਾ, ਤੀਜਾ ਅਜਿਹਾ ਕਰਕੇ ਉਹ ਛੇ ਫਾਇਰ ਕਰਦੀ ਹੈ। ਇਹ ਵੀਡੀਓ ਉਸ ਸਮੇਂ ਦੀ ਲੱਗ ਰਹੀ ਹੈ ਜਦੋਂ ਬਰਾਤ ਤੁਰਨ ਲਗਦੀ ਹੈ, ਪਰ ਇਸ ਔਰਤ ਨੇ ਹਵਾਈ ਫਾਇਰ ਕਰਕੇ ਲਾੜੇ ਨੂੰ ਸਲਾਮੀ ਦੇ ਦਿੱਤੀ।

Facebook Comments
Facebook Comment