• 7:04 am
Go Back

ਮੁੰਬਈ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਵਿਆਹ  ਬੰਧਨ ‘ਚ ਬੱਝ ਗਈ । ਉਹਨਾਂ ਦਾ ਵਿਆਹ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਹੋਇਆ । ਇਸ ਵਿਆਹ ਸਮਾਰੋਹ ‘ਚ ਬਾਲੀਵੁੱਡ ਦੀਆਂ ਪ੍ਰਸਿੱਧ ਹਸਤੀਆਂ ਪਹੁੰਚੀਆਂ।

                  

ਵਿਆਹ ਦੇ ਜੋੜੇ ‘ਚ ਸੋਨਮ ਕਪੂਰ ਤੇ ਆਨੰਦ ਆਹੂਜਾ ਦੀਆਂ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆ ਗਈਆਂ ।  ਜਿਸ ‘ਚ ਉਹ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਹਨ।

ਸੋਨਮ ਕਪੂਰ ਦੁਲਹਨ ਦੇ ਜੋੜੇ ‘ਚ ਕਾਫੀ ਸ਼ਾਨਦਾਰ ਲੱਗ ਰਹੀ ਹੈ।

ਇਸ ਤੋਂ ਇਲਾਵਾ ਸੋਨਮ ਦੇ ਪਿਤਾ ਅਨਿਲ ਕਪੂਰ,ਅੰਸ਼ੁਲਾ ਕਪੂਰ, ਅਰਜੁਨ ਕਪੂਰ ਸਮੇਤ ਹੋਰ ਹਸਤੀਆਂ ਪਹੁੰਚ ਚੁੱਕੀਆਂ ਹਨ।

ਵਿਆਹ ‘ਚ ਰਣਵੀਰ ਸਿੰਘ ਅਤੇ ਅਰਜੁਨ ਕਪੂਰ ਨੇ ਮਸਕਲੀ ਗੀਤ ਗਾ ਕੇ ਇੱਕ ਸ਼ਾਨਦਾਰ ਮਾਹੌਲ ਬਣਾ ਦਿੱਤਾ।

ਸੋਨਮ ਕਪੂਰ-ਆਨੰਦ ਅਹੂਜਾ ਵਰਮਾਲਾ ਸਮੇਂ ਵੀ ਮਸਤੀ ਕਰਦੇ ਹੋਏ ਨਜ਼ਰ ਆਏ। ਇਸ ਜੋੜੇ ਨੂੰ ਵੇਖ ਇਹਨਾਂ ਦੀ ਵਿਆਹ ਖੁਸ਼ੀ ਸਾਫ ਪਤਾ ਲੱਗ ਰਹੀ ਹੈ।

ਗਲੋਬਲ ਪੰਜਾਬ ਵਲੋਂ ਸੋਨਮਕਪੂਰ ਅਤੇ ਆਨੰਦ ਅਹੂਜਾ ਨੂੰ ਵਿਆਹ ਦੀਆਂ ਲੱਖ ਲੱਖ ਵਧਾਈਆਂ।

Facebook Comments
Facebook Comment