• 7:05 pm
Go Back

ਭਿਵੰਡੀ : ਮੁੰਬਈ ਇੰਡੀਅਨਸ ਨੇ ਬੀਤੇ ਐਤਵਾਰ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡੇ ਗਏ ਫਾਇਨਲ ਮੈਚ ‘ਚ ਚੇਨਈ ਕਿੰਗਜ ਨੇ ਆਖਰੀ ਓਵਰ ‘ਚ ਬਾਜੀ ਪਲਟਦਿਆਂ ਇੱਕ ਰਨ ਨਾਲ ਹਰਾ ਕੇ ਆਈਪੀਐਲ ਦੇ 12ਵੇਂ ਸੰਸਕਰਨ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ।

ਉੱਥੇ ਹੀ ਦੂਜੇ ਪਾਸੇ ਮੁੰਬਈ ‘ਚ ਹੋ ਰਹੇ ਇੱਕ ਵਿਆਹ ਸਮਾਗਮ ਦੌਰਾਨ ਆਈਪੀਐਲ ਮੈਚ ਦੇਖਣ ਲਈ ਇੱਕ ਵੱਡੀ ਸਕਰੀਨ ਲਾਈ ਗਈ ਸੀ। ਇਸ ਵਿਆਹ ਸਮਾਗਮ ‘ਚ ਪਹੁੰਚੇ ਮਹਿਮਾਨ ਮੈਚ ਦਾ ਲਾਈਵ ਆਨੰਦ ਲੈ ਰਹੇ ਸਨ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਦਿਖਾਈ ਦਿੰਦਾ ਹੈ ਕਿ ਵਿਆਹ ਸਮਾਗਮ ‘ਚ ਮੌਜੂਦ ਲੋਕ ਮੈਚ ਦੇਖਣ ‘ਚ ਇੰਨੇ ਰੁਝੇ ਹੋਏ ਹਨ ਕਿ ਉਨ੍ਹਾਂ ਨੇ ਵਿਆਹ ਵਾਲੇ ਮੁੰਡੇ ਕੁੜੀ ਨੂੰ ਵੀ ਨਜ਼ਰ ਅੰਦਾਜ ਕਰ ਦਿੱਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਚੀਨ ਦੇ ਗੇਂਦਬਾਜਾਂ ਨੇ ਮੁੰਬਈ ਨੂੰ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ‘ਤੇ ਰੋਕ ਦਿੱਤਾ ਸੀ ਅਤੇ ਚੇਨਈ ਲਈ ਆਖਰੀ ਓਵਰ ਤੱਕ ਸਾਰਾ ਕੁਝ ਸਹੀ ਜਾ ਰਿਹਾ ਸੀ ਪਰ ਸ਼ੇਨ ਵਾਟਸਨ ਦੇ ਆਉਟ ਹੁੰਦਿਆਂ ਹੀ ਬਾਜੀ ਪਲਟ ਗਈ। ਦੱਸ ਦਈਏ ਕਿ ਆਖਰੀ ਗੇਂਦ ‘ਤੇ ਚੇਨਈ ਨੂੰ ਜਿੱਤ ਲਈ ਸਿਰਫ 2 ਦੌੜਾਂ ਦੀ ਜਰੂਰਤ ਸੀ।

ਇੱਥੇ ਆ ਕੇ ਲਾਸਿਥ ਮਲਿੰਗਾ ਨੇ ਇਕੋ ਗੇਂਦ ‘ਤੇ ਸ਼ਾਰਦੁਲ ਠਾਕੁਰ ਨੂੰ ਆਊਟ ਕਰ ਦਿੱਤਾ ਅਤੇ ਮੁੰਬਈ ਟੀਮ ਦੇ ਖਾਤੇ ‘ਚ ਚੌਥਾ ਆਈਪੀਐਲ ਖਿਤਾਬ ਚਲਾ ਗਿਆ। ਚੇਨਈ ਦੀ ਟੀਮ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ਨਾਲ 148 ਦੌੜਾਂ ਹੀ ਬਣਾ ਸਕੀ।

Facebook Comments
Facebook Comment