• 9:32 am
Go Back

ਜਲੰਧਰ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਜਲੰਧਰ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਗਈ,ਜਿੱਥੇ ਉਨ੍ਹਾਂ ਨਜਾਇਜ਼ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਸੱਤਾ ਧਿਰ ਨੂੰ ਘੇਰਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਅਫ਼ਸਰਸ਼ਾਹੀ ਮਾਈਨਿੰਗ ਨੂੰ ਰੋਕਣ ‘ਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ ਤੇ ਮੁੱਖ ਮੰਤਰੀ ਦੀ ਉਡਾਰੀ ਤੋਂ ਬਾਅਦ ਮਾਈਨਿੰਗ ਨੂੰ ਬ੍ਰੇਕਾਂ ਲੱਗਦੀਆਂ ਨੇ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਦਖ਼ਲ ਨਾਲ ਹੀ ਮਾਈਨਿੰਗ ਰੁਕ ਸਕਦੀ ਹੈ ਕਿਉਕਿ ਇਸ ਖੇਡ ‘ਚ ਕਾਂਗਰਸ ਦੇ ਲੀਡਰ ਵੀ ਸ਼ਾਮਲ ਹਨ। ਖਹਿਰਾ ਨੇ ਮੰਗ ਕੀਤੀ ਕਿ ਉਨ੍ਹਾਂ ਲੋਕਾਂ ਦੇ ਨਾਂ ਜਨਤਕ ਕੀਤੇ ਜਾਣ ਜੋ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਹਨ। ਇਨ੍ਹਾਂ ਵਿਚ 11 ਕਾਂਗਰਸੀ ਵਿਧਾਇਕ ਤੇ ਮੰਤਰੀ ਵੀ ਸ਼ਾਮਲ ਹਨ। ਖਹਿਰਾ ਨੇ ਕਿਹਾ ਕਿ ਇਸ ਚੀਜ਼ ਨੂੰ ਰੋਕਣ ਲਈ ਆਲ ਪਾਰਟੀ ਕਮੇਟੀ ਬਣਾਈ ਜਾਵੇ, ਜੋ ਖ਼ੁਦ ਜਾ ਕੇ ਇਨ੍ਹਾਂ ਖਦਾਨਾਂ ਦੀ ਜਾਂਚ ਕਰੇ। ਉਨ੍ਹਾਂ ਨੇ ਕਿਹਾ ਕਿ ਜੋ ਇਸ ਧੰਦੇ ‘ਚ ਸ਼ਾਮਲ ਹਨ ਉਨ੍ਹਾਂ ਦੇ ਨਾਂ ਜਨਤਕ ਕੀਤੇ ਜਾਣ ਚਾਹੇ ਉਹ ਕਾਂਗਰਸੀ ਹਨ ਜਾਂ ਅਕਾਲੀ ਤੇ ਵਕਤ ਤੈਅ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਖਹਿਰਾ ਨੇ ਇਲਜ਼ਾਮ ਲਗਾਇਆ ਕਿ ਜਿੰਨ੍ਹਾਂ ਨੇ ਮਾਈਨਿੰਗ ਦਾ ਇੱਕ ਠੇਕਾ ਲਿਆ ਹੈ, ਉਹ ਛੇ ਜਗ੍ਹਾ ਇੱਕ ਲਾਈਸੰਸ ‘ਤੇ ਨਜਾਇਜ਼ ਮਾਈਨਿੰਗ ਕਰ ਰਹੇ ਹਨ।

Facebook Comments
Facebook Comment