• 9:10 am
Go Back

ਅੰਮ੍ਰਿਤਸਰ: ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਕੌਂਸਲਰਾਂ ਨਾਲ ਮਿਲਕੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸਿੱਧੂ ਨੇ ਹੱਥ ‘ਚ ਝਾੜੂ ਫੜਕੇ ਜਿੱਥੇ ਸੜਕਾਂ ਨੂੰ ਸਾਫ ਕੀਤਾ ਉੱਥੇ ਉਨਾਂ ਨੇ ਆਪਣੇ ਹੱਥੀਂ ਕੂੜੇ ਦੇ ਥੈਲੇ ਭਰੇ ਤੇ ਸਫਾਈ ਕੀਤੀ । ਸਿੱਧੂ ਨੇ ਇਸ ਸਫਾਈ ਮੁਹਿੰਮ ਨੂੰ ਡਰਾਮਾ ਨਾ ਕਰਾਰ ਦਿੰਦਿਆਂ ਇਸਨੂੰ ਸੱਚੀ ਸ਼ਰਧਾ ਤੇ ਸੇਵਾ ਦੱਸਿਆ। ਉਨਾਂ ਕਿਹਾ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਅਸੀਂ ਵਧੀਆ ਕਾਰਜ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੇਵਾ ਕਰਕੇ ਮੈਨੂੰ ਸੰਤੁਸ਼ਟੀ ਹੋਈ ਹੈ। ਉਨਾਂ ਕਿਹਾ ਇਹ ਸ਼ੁੱਭ ਕਾਰਜ ਕਰਦਿਆਂ ਮੇਰੀਆਂ ਅੱਖਾਂ ਵੀ ਭਰ ਆਈਆਂ ਹਨ। ਸਿੱਧੂ ਨੇ ਸਫਾਈ ਮੁਹਿੰਮ ਦਾ ਮਕਸਦ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨਾ ਦੱਸਿਆ ਤਾਂਕਿ ਲੋਕ ਆਪਣੇ ਘਰਾਂ ਦੇ ਨਾਲ-ਨਾਲ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵੀ ਸੋਚਣ।

ਉਨਾਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਤੇ ਕੌਂਸਲਰਾਂ ਬਾਰੇ ਕਿਹਾ ਕਿ ਗੁਰੂ ਕੀ ਨਗਰੀ ਦੇ ਮੇਅਰ ਤੇ ਕੌਂਸਲਰ ਹੋਣਹਾਰ ਹਨ, ਜੋ ਲੋਕਾਂ ਲਈ ਉਦਾਹਰਣ ਬਣਨਗੇ। ਸਿੱਧੂ ਨੇ ਕਿਹਾ ਸ਼ਹਿਰ ਦੀ ਸਫਾਈ ਲਈ ਇੱਕ-ਇੱਕ ਵਾਰਡ ‘ਚ ਪੰਜ ਪੰਜ ਅਫਸਰ ਜਵਾਬਦੇਹ ਹੋਣਗੇ। ਉਨਾਂ ਅੰਮ੍ਰਿਤਸਰ ਦੇ ਮੇਅਰ ਰਿੰਟੂ ਸਮੇਤ ਕੌਂਸਲਰਾਂ ਨੂੰ ਮੁਹੱਲਾ ਕਮੇਟੀਆਂ ਬਣਾਉਂਣ ਦੀ ਵੀ ਅਪੀਲ ਕੀਤੀ।

Facebook Comments
Facebook Comment