• 6:00 am
Go Back

ਲੁਧਿਆਣਾ: ਹਿੰਦੂ ਸ਼ਕਤੀ ਮੋਰਚਾ ਦੇ ਆਗੂਆਂ ਨੇ ਲੁਧਿਆਣਾ ‘ਚ ਪੁੱਲ ਡਿਗਾਉਣ ਵਾਲੇ ਚੂਹਿਆਂ ਨੂੰ ਦਬੋਚ ਲਿਆ ਹੈ।  ਲੁਧਿਆਣਾ ਨਗਰ ਨਿਗਮ ਕਮਿਸ਼ਨਰ ਦੇ ਦਫਤਰ ਪਹੁੰਚੇ ਹਿੰਦੂ ਸ਼ਕਤੀ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ‘ਉਨ੍ਹਾਂ ਨੇ ਪੁੱਲ ਕੁਤਰਣ ਵਾਲੇ ਦੋਸ਼ੀ ਚੂਹੇ ਫੜ ਲਏ ਹਨ, ਇਨ੍ਹਾਂ ਤੋਂ ਪੁੱਛਗਿੱਛ ਕਰੋ ਅਤੇ ਆਪਣੇ ਭ੍ਰਿਸ਼ਟ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਦਿਓ। ਦੱਸ ਦੇਈਏ ਕਿ 13 ਮਈ ਦੀ ਰਾਤ ਨੂੰ ਗਿੱਲ ਚੌਕ ਦੇ ਫਲਾਈਓਵਰ ਦੀ ਇਕ ਸਲੈਬ ਅਚਾਨਕ ਹੇਠਾਂ ਡਿੱਗ ਗਈ, ਜਿਸ ਨਾਲ ਕਾਫੀ ਨੁਕਸਾਨ ਹੋਇਆ ਸੀ ਹਾਲਾਂਕਿ ਰਾਤ ਦੇ ਸਮੇਂ ਟ੍ਰੈਫਿਕ ਨਾ ਹੋਣ ਕਰਕੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰਪੋਰੇਸ਼ਨ ਅਧਿਕਾਰੀਆਂ ਨੇ ਇਸ ਹਾਦਸੇ ਵਿਚ ਚੂਹਿਆਂ ਵਲੋਂ ਫਲਾਈਓਵਰ ਨੂੰ ਨੁਕਸਾਨ ਪਹੁੰਚਾਏ ਜਾਣ ਨੂੰ ਦੱਸਿਆ ਸੀ, ਜਿਸ ‘ਤੇ ਚੁਟਕੀ ਲੈਂਦਿਆਂ ਹਿੰਦੂ ਸ਼ਕਤੀ ਮੋਰਚੇ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਹਾਲਾਂਕਿ ਪੁਲਿਸ ਮੁਲਾਜ਼ਮਾਂ ਨੇ ਚੂਹਿਆਂ ਨੂੰ ਦਫਤਰ ਦੇ ਅੰਦਰ ਨਹੀਂ ਜਾਣ ਦਿੱਤਾ।

Facebook Comments
Facebook Comment