• 4:42 am
Go Back

ਲੁਧਿਆਣਾ: ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਬੀਤੇ ਦਿਨ ਨਗਰ ਨਿਗਮ ਵਿਭਾਗ ਨੇ ਨਾਜਾਇਜ਼ ਕਬਜ਼ਾਧਾਰੀਆਂ ‘ਤੇ ਕਾਰਵਾਈ ਕੀਤੀ ਸੀ, ਜਿਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਲੈ ਕੇ ਅੱਜ ਕਬਜ਼ਾਧਾਰੀਆਂ ਵਲੋਂ ਸ਼ੇਰਪੁਰ ਚੌਂਕ ‘ਚ ਧਰਨਾ ਲਾ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਉਕਤ ਲੋਕਾਂ ਨੂੰ ਖਦੇੜਨ ਲਈ ਲਾਠੀਚਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗਿਆਸਪੁਰਾ ਦੇ ਫਲੈਟਾਂ ‘ਤੇ ਕਬਜ਼ਾ ਖਾਲੀ ਕਰਾਉਣ ਆਈ ਟੀਮ ਨੂੰ ਉਸ ਸਮੇਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ  ਸੀ, ਜਦੋਂ ਇਕ ਨੌਜਵਾਨ ਇਸ ਦੇ ਵਿਰੋਧ ‘ਚ ਟਰਾਂਸਫਾਰਮਰ ‘ਤੇ ਚੜ੍ਹ ਗਿਆ ਅਤੇ ਬੁਰੀ ਤਰ੍ਹਾਂ ਕਰੰਟ ਨਾਲ ਝੁਲਸ ਗਿਆ। ਜਿਸ ਤੋਂ ਬਾਅਦ ਅੱਜ ਲੋਕਾਂ ਵੱਲੋਂ ਰੋਸ ਵੱਜੋਂ ਧਰਨਾ ਲਗਾਇਆ ਗਿਆ।

Facebook Comments
Facebook Comment