• 11:36 am
Go Back

ਰਾਂਚੀ: ਚਾਰਾ ਘੁਟਾਲਾ ਮਾਮਲੇ ‘ਚ ਲਾਲੂ ਪ੍ਰਸ਼ਾਦ ਯਾਦਵ ਸਮੇਤ 16 ਦੋਸ਼ੀਆਂ ਨੂੰ ਅੱਜ ਸੀਬੀਆਈ ਦੀ ਅਦਾਲਤ ‘ਚ ਲਿਆਂਦਾ ਗਿਆ ਪਰ ਅਦਾਲਤ ਨੇ ਸਜ਼ਾ ਦਾ ਐਲਾਨ ਕੱਲ੍ਹ ਤੱਕ ਟਾਲ ਦਿੱਤਾ ਹੈ। ਬੀਤੇ ਦਿਨ ਵੀ ਲਾਲੂ ਪ੍ਰਸ਼ਾਦ ਯਾਦਵ ਅਦਾਲਤ ‘ਚ ਪੇਸ਼ ਹੋਏ ਸਨ, ਪਰ ਹਰ ਪੱਖ ਦੀ ਸੁਣਵਾਈ ਪੂਰੀ ਨਾ ਹੋਣ ਕਾਰਨ ਸਜ਼ਾ ਦਾ ਐਲਾਨ ਟਾਲਿਆ ਜਾ ਰਿਹਾ ਹੈ।
ਅਦਾਲਤ ਦੇ ਬਾਹਰ ਲਾਲੂ ਯਾਦਵ ਵੱਲੋਂ ਮੁੜ ਬਿਆਨ ਦਾਗਿਆ ਗਿਆ ਕਿ ਉਨ੍ਹਾਂ ਨੂੰ ਜੇਲ੍ਹ ਜਾਣਾ ਮਨਜ਼ੂਰ ਹੈ, ਪਰ ਗੋਡੇ ਟੇਕਣੇ ਨਹੀਂ। ਚਾਰਾ ਘੁਟਾਲਾ ਮਾਮਲੇ ‘ਚ ਲਾਲੂ ਯਾਦਵ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੂਰਾ ਰਾਸ਼ਟਰੀ ਜਨਤਾ ਦਲ ਇਸ ਮਾਮਲੇ ਨੂੰ ਸਿਆਸੀ ਬਦਲਾਖੋਰੀ ਦਾ ਨਾਂ ਦੇ ਰਿਹਾ ਹੈ।

Facebook Comments
Facebook Comment