• 5:16 am
Go Back

ਸ਼੍ਰੀਨਗਰ: ਬਾਰਾਮੂਲਾ ਜ਼ਿਲੇ ‘ਚ ਐਤਵਾਰ ਨੂੰ ਹੋਏ ਬੰਬ ਧਮਾਕੇ ‘ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਲਾਈਨ ਨੇੜੇ ਹੋਏ ਇਸ ਧਮਾਕੇ ‘ਚ ਇਹ ਜਵਾਨ ਸ਼ਹੀਦ ਹੋ ਗਿਆ। ਹਾਲਾਂਕਿ ਇਹ ਹਾਲੇ ਤਕ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਇਹ ਆਈ.ਈ.ਡੀ. ਧਮਾਕਾ ਸੀ ਜਾਂ ਲੈਂਡ ਮਾਇਨ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਜਾਰੀ ਹੈ।
ਸੂਤਰਾਂ ਦੀ ਜਾਣਕਾਰੀ ਮੁਤਾਬਕ ਧਮਾਕੇ ‘ਚ ਜਵਾਨ ਜ਼ਖਮੀ ਹੋ ਗਿਆ ਸੀ ਅਤੇ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਐਤਵਾਰ ਨੂੰ ਹੀ ਕਸ਼ਮੀਰ ਦੇ ਬਡਗਾਮ ਇਲਾਕੇ ‘ਚ ਵੀ ਜ਼ਬਰਦਸਤ ਧਮਾਕਾ ਹੋ ਗਿਆ ਸੀ। ਇਸ ਸ਼ੱਕੀ ਧਮਾਕੇ ‘ਚ 5 ਲੋਕਾਂ ਬੁਰੀ ਤਰਾਂ ਜ਼ਖਮੀ ਹੋ ਗਏ ਸਨ। ਇਹ ਧਮਾਕਾ ਬਡਗਾਮ ਦੇ ਪ੍ਰਮੁੱਖ ਇਲਾਕੇ ਤੋਸਾ ਮੈਦਾਨ ਕੋਲ ਹੋਇਆ, ਜਿਸ ਦੀ ਲਪੇਟ ‘ਚ ਆਉਣ ਨਾਲ 5 ਲੋਕ ਜ਼ਖਮੀ ਹੋ ਗਏ। ਹਾਲਾਂਕਿ ਹੁਣ ਤਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਧਮਾਕਾ ਕੋਈ ਅੱਤਵਾਦੀ ਘਟਨਾ ਸੀ ਜਾਂ ਧਮਾਕੇ ਦੀ ਵਜ੍ਹਾ ਕੁਝ ਹੋਰ ਹੈ। ਇਸ ਨੂੰ ਦੇਖਦੇ ਹੋਏ ਪੁਲਿਸ ਅਤੇ ਫਰੇਂਸਿਕ ਵਿਭਾਗ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comments
Facebook Comment