• 5:05 pm
Go Back
ਬਾਦਲ : ਪੰਚਾਇਤੀ ਚੋਣਾਂ ਦਾ ਕੰਮ ਨਿਬੜ ਚੁੱਕਿਐ ਤੇ ਪਿੰਡਾਂ ਚ ਨਵੇਂ ਸਰਪੰਚ, ਪੰਚ ਚੁਣੇ ਜਾ ਚੁੱਕੇ ਨੇ, ਚੋਣਾਂ ਦੌਰਾਨ ਕਈ ਥਾਈਂ ਤਾਂ ਝਗੜੇ ਤੇ ਤਰ੍ਹਾਂ-ਤਰ੍ਹਾਂ ਦੇ ਕੌਤਕ ਵੀ ਦੇਖਣ ਨੂੰ ਮਿਲੇ।  ਇਸੇ ਦੌਰਾਨ ਜਾਅਲੀ ਵੋਟਾਂ ਭੁਗਤਾਏ ਜਾਣ ਦੇ ਮਾਮਲੇ ਵੀ ਦਰਜ ਹੋਏ ਨੇ ਜੋ ਕਿ ਆਮ ਗੱਲ ਹੈ. ਪਰ ਹੱਦ ਤਾਂ ਉਦੋਂ ਹੋਈ ਜਦੋਂ ਕੋਈ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਵੋਟ ਵੀ ਜਾਅਲੀ ਤੌਰ ਤੇ ਭੁਗਤਾ ਗਿਆ। ਹੈ ਨਾ ਕਮਾਲ ? ਪਰ ਇਹ ਸੱਚ ਹੈ।  ਦੱਸ ਦੇਈਏ ਕਿ ਇਸ ਸਮੇਂ ਮਨਪ੍ਰੀਤ ਬਾਦਲ ਪਿਛਲੇ ਦੋ ਦਿਨਾਂ ਤੋਂ ਚੰਡੀਗੜ੍ਹ ‘ਚ ਰਹਿ ਰਹੇ ਨੇ, ਮਨਪ੍ਰੀਤ ਬਾਦਲ ਦੀ ਇਹ ਵੋਟ ਨੰਬਰ 114 ਪਿੰਡ ਬਾਦਲ ਦੇ ਬੂਥ ਨੰਬਰ 103 ਦੇ ਵਾਰਡ ਨੰਬਰ 8 ‘ਚ ਭੁਗਤਾਈ ਗਈ ਹੈ । ਵਿੱਤ ਮੰਤਰੀ ਦੀ ਵੋਟ ਦਾ ਜਾਅਲੀ ਤੌਰ ਤੇ ਭੁਗਤਾਨ ਹੋਣ ਜਿਉਂ ਹੀ ਖ਼ੁਲਾਸਾ ਹੋਇਆ ਚੋਣ ਬੂਥ ਵਿੱਚ ਮੌਜੂਦ ਸਰਕਾਰੀ ਚੋਣ ਅਮਲੇ ਅਤੇ ਪੋਲਿੰਗ ਏਜੰਟਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
ਇਥੇ ਹੁਣ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਬਾਦਲ ਪਿੰਡ ਤੋਂ ਸਾਬਕਾ ਮੁੱਖ ਮੰਤਰੀ ਦੇ ਰਿਸ਼ਤੇਦਾਰ ਦੀ ਇਨ੍ਹਾਂ ਸਰਪੰਚੀ ਚੋਣਾਂ ‘ਚ ਹਾਰ ਹੋਈ ਹੈ ਤੇ ਕਾਂਗਰਸ ਵੱਲੋਂ ਸਮਰਥਿਤ ਉਮੀਦਵਾਰ ਦੀ ਜਿੱਤ। ਭਾਂਵੇਂ ਕਿ ਇਹ ਇੱਕ ਇਕੱਲੀ ਜਾਅਲੀ ਵੋਟ ਪਾਉਂਣ ਦਾ ਮਾਮਲਾ ਪਹਿਲੀ ਨਜਰੀਂ ਛੋਟਾ ਜਿਹਾ ਜਾਪਦਾ ਹੋਵੇ ਪਰ ਗੱਲ ਦੀ ਡੂੰਘਾਈ ਵੱਲ ਜਾਣ ‘ਤੇ ਇਹ ਹਰਕਤ ਸੂਬੇ ‘ਚ ਪੰਚਾਇਤੀ ਚੋਣਾਂ ਨੂੰ ਨਿਰਪੱਖ ਕਰਵਾਉਣ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਗਈ ਹੈ।
Facebook Comments
Facebook Comment