• 8:08 pm
Go Back

ਮੁੰਬੲੀ : ਦੁਨੀਆਂ ‘ਚ ਕਈ ਵਾਰ ਤੁਹਾਨੂੰ ਅਜਿਹੀਆਂ ਅਜੀਬੋ ਗਰੀਬ ਹਰਕਤਾਂ ਕਰਨ ਵਾਲੇ ਬੰਦੇ ਤੁਹਾਨੂੰ ਦੇਖਣ,ਸੁਨਣ ਅਤੇ ਪੜ੍ਹਨ ਨੂੰ ਮਿਲ ਜਾਣਗੇ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਇੰਨੇ ਖਿਝ ਸਕਦੇ ਹੋ ਕਿ ਆਪਣੇ ਬਾਲ ਪੁੱਟ ਲਓਗੇ। ਅਜਿਹਾ ਹੀ ਇੱਕ 27 ਸਾਲਾ ਸਖ਼ਸ਼ ਅਚਾਨਕ ਸ਼ੋਸ਼ਲ ਮੀਡੀਆ ‘ਤੇ ਪ੍ਰਗਟ ਹੋਇਆ ਹੈ ਜਿਸ ਨੇ ਯੂ-ਟਿਊਬ ਅਤੇ ਫੇਸਬੁੱਕ ‘ਤੇ ਵੀਡੀਓ ਅਤੇ ਪੋਸਟ ਪਾ ਕੇ ਆਪਣੇ ਮਾਂ-ਬਾਪ ਨੂੰ ਬੁਰੀ ਤਰ੍ਹਾਂ ਕੋਸਦਿਆਂ ਧਮਕੀ ਦਿੱਤੀ ਹੈ ਕਿ ਉਹ ਉਸ ਨੂੰ ਬਿਨ੍ਹਾਂ ਪੁੱਛੇ ਪੈਦਾ ਕਰਨ ਵਾਲੇ ਆਪਣੇ ਮਾ-ਬਾਪ ਤੋਂ ਅਦਾਲਤ ਵਿੱਚ ਜਵਾਬ ਮੰਗੇਗਾ। ਦੱਸ ਦਈਏ ਕਿ ਰਾਫੇਲ ਸ਼ੈਮੂਅਲ ਨਾਮ ਦੇ ਇਸ ਸ਼ਖ਼ਸ ਦਾ ਮਾਤਾ ਪਿਤਾ ਪੇਸ਼ੇ ਤੋਂ ਵਕੀਲ ਹਨ ਤੇ ਉਹ ਆਪ ਵੀ ਕੋਈ ਸਿਰਫਿਰਿਆ ਨਹੀਂ ਬਲਕਿ ਠੀਕ ਠਾਕ ਬੰਦਾ ਹੈ।

ਆਪਣੇ ਇਸ ਵੀਡੀਓ ਸੰਦੇਸ਼ ਅਤੇ ਪੋਸਟ ਵਿੱਚ ਦਾੜ੍ਹੀ ਮੁੱਛਾਂ ਅਤੇ ਅੱਖਾਂ ‘ਤੇ ਧੁੱਪ ਦਾ ਚਸ਼ਮਾਂ ਲਗਾ ਕੇ ਸਾਹਮਣੇ ਆਏ ਰਾਫੇਲ ਸੈਮੂਅਲ ਨੇ ਕਿਹਾ ਹੈ ਕਿ ਜੇਕਰ ਬੱਚਾ ਦੁਨੀਆਂ ਵਿੱਚ ਆਉਣ ਸਬੰਧੀ ਕੋਈ ਫੈਸਲਾ ਨਾ ਲੈ ਸਕਦਾ ਹੋਵੇ ਤਾਂ ਮਾਂ ਪਿਓ ਨੂੰ ਚਾਹੀਦਾ ਹੈ ਕਿ ਉਹ ਉਸ ਦਾ ਉਦੋਂ ਤੱਕ ਸਾਥ ਦੇਣ ਜਦੋਂ ਤੱਕ ਬੱਚਾ ਆਪਣੀ ਜਿੰਦਗੀ ਵਿੱਚ ਕਾਮਯਾਬ ਨਾ ਹੋ ਜਾਵੇ। ਸੈਮੂਅਲ ਅਨੁਸਾਰ ਇਸ ਵੇਲੇ ਨੌਜਵਾਨ ਪੀੜ੍ਹੀ ਧਰਤੀ ‘ਤੇ ਵੱਧ ਰਹੇ ਤਣਾਅ, ਭੁਗੌਲਿਕ ਅਸੰਤੁਲਨ ਜਹੀਆਂ ਸਮੱਸਿਆਵਾਂ ਨਾਲ ਇਸ ਧਰਤੀ ‘ਤੇ ਦੋ-ਚਾਰ ਹੋ ਰਹੀ ਹੈ। ਉਹ ਕਹਿੰਦਾ ਹੈ ਕਿ ਨਾ ਇੱਥੇ ਰਹਿਣ ਲਈ ਥਾਂ ਹੈ ਨਾਂ ਜਿਉਣ ਲਈ ਸਹੂਲਤਾਂ ਤਾਂ ਇਨ੍ਹਾਂ ਹਾਲਾਤਾਂ ਵਿੱਚ ਸਾਨੂੰ ਪੈਦਾ ਕਿਉਂ ਕੀਤਾ ਜਾ ਰਿਹਾ ਹੈ। ਇਹ ਵਿਅਕਤੀ ਦੱਸਦਾ ਹੈ ਕਿ ਅਜੇ ਤੱਕ ਉਸ ਦੇ ਮਾਂ-ਪਿਓ ਵੱਲੋਂ ਉਸ ਨੂੰ ਪੂਰੀ ਸਹਾਇਤਾ ਮਿਲ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਇਹ ਮੁਕੱਦਮਾ ਜਰੂਰ ਕਰਨਗੇ ਤੇ ਉੱਥੇ ਆਪਣਾ ਪੱਖ ਵੱਖਰੇ ਹੀ ਢੰਗ ਨਾਲ ਰੱਖਣਗੇ। ਸੈਮੂਅਲ ਇਹ ਮੁਕੱਦਮਾ ਕਿਸ ਜਗ੍ਹਾ, ਅਤੇ ਕਿਹੜੀ ਅਦਾਲਤ ਵਿੱਚ ਕਰੇਗਾ ਇਸ ਬਾਰੇ ਉਸ ਨੇ ਸਪੱਸ਼ਟ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸਭ ਦੇ ਬਾਵਜੂਦ ਵੀ ਸੈਮੂਅਲ ਨੇ ਆਪਣੇ ਮਾਤਾ ਪਿਤਾ ਨਾਲ ਰਸਮੀ ਤੌਰ ‘ਤੇ ਰਿਸਤਾ ਬਣਾ ਕੇ ਰੱਖਿਆ ਹੋਇਆ ਹੈ।

 

Facebook Comments
Facebook Comment