• 2:45 pm
Go Back

ਰੂਪਨਗਰ: ਲਾਪਰਵਾਹੀ ਨਾਲ ਮੋਬਾਇਲ ਹੈਡਫੋਨ ਵਰਤਣਾ ਇੱਕ ਨੌਜਵਾਨ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨੌਜਵਾਨ ਦੀ ਜਾਨ ਹੀ ਚਲੀ ਗਈ । ਖ਼ਬਰ ਰੂਪਨਗਰ ਤੋਂ ਹੈ ਜਿੱਥੇ ਇੱਕ ਨੌਜਵਾਨ ਰੇਲਵੇ ਟਰੈਕ ‘ਤੇ ਕੰਨਾਂ ਵਿੱਚ ਮੋਬਾਇਲ ਹੈਡਫੋਨ ਲਗਾ ਕੇ ਟਹਿਲ ਰਿਹਾ ਸੀ ਕਿ ਪਿੱਛੋਂ ਆ ਰਹੀ ਰੇਲ ਗੱਡੀ ਦਾ ਉਸ ਨੂੰ ਹਾਰਨ ਹੀ ਸੁਣਾਈ ਨਹੀਂ ਦਿੱਤਾ ।  ਰੇਲ ਵੱਲੋਂ ਨੌਜਵਾਨ ਨੂੰ ਪਿੱਛੋਂ ਟੱਕਰ ਮਾਰਨ ਕਰ ਕੇ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰੇਲਵੇ ਕਰਮਚਾਰੀਆਂ ਵੱਲੋਂ ਉਕਤ ਹਾਦਸੇ ਸਬੰਧੀ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਮਗਰੋਂ ਰੂਪਨਗਰ ਰੇਲਵੇ ਪੁਲਿਸ ਚੌਂਕੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੀ। ਮ੍ਰਿਤਕ ਦੀ ਪਹਿਚਾਣ ਰਿਉਸ ਕੁਮਾਰ ਪੁੱਤਰ ਲਾਲ ਬਾਬੂ ਬਿਹਾਰ ਵਜੋਂ ਹੋਈ ਹੈ। ਪੁਲਿਸ ਅਨੁਸਾਰ ਹਾਦਸਾ ਨੌਜਵਾਨ ਵੱਲੋਂ ਰੇਲਵੇ ਟਰੈਕ ‘ਤੇ ਹੈਡਫੋਨ ਲਗਾ ਕੇ ਮਿਊਜ਼ਿਕ ਸੁਣਨ ਕਰ ਕੇ ਹੋਇਆ ਹੈ।

Facebook Comments
Facebook Comment