• 8:18 am
Go Back

ਜਿੱਥੇ ਇੱਕ ਪਾਸੇ ਔਰਤਾਂ ਨੂੰ ਚਾਰ ਦੀਵਾਰੀ ਦੇ ਅੰਦਰ ਰੱਖਿਆ ਜਾਂਦਾ ਹੈ ਅਤੇ ਆਜ਼ਾਦ ਖਿਆਲਾਂ ਦੇ ਹੋਣ ਤੇ ਇਤਰਾਜ਼ ਜਤਾਇਆ ਜਾਂਦਾ ਹੈ ।ਉੱਥੇ ਹੀ ਹੋਰਾਂ ਦੇਸ਼ਾਂ ਦੇ ਮੁਕਾਬਲੇ ਕਤਰ ਦੀਆਂ ਔਰਤਾਂ ਨੂੰ ਵਧੇਰੇ ਅਜ਼ਾਦੀ ਹਾਸਿਲ ਹੈ। ਰਿਪੋਰਟਾਂ ਮੁਤਾਬਕ ਕਤਰ ਦੀਆਂ ਅੋਰਤਾਂ ਨੂੰ ਗੱਡੀ ਚਲਾਉਣ ਤੋਂ ਲੈ ਕੇ ਕਿਸੇ ਵੀ ਖੇਤਰ ਵਿਚ ਕੰਮ ਕਰਨ ਅਤੇ ਆਪਣਾ ਕਾਰੋਬਾਰ ਆਪ ਚਲਾਉਣ ਦੀ ਵੀ ਅਜ਼ਾਦੀ ਹੈ।ਹਾਲਾਂਕਿ ਕਤਰ ਬਹੁਤ ਹੀ ਪਰੰਪਰਾਵਾਦੀ ਅਤੇ ਪਿੱਛੜੇ ਖਿਆਲਾਂ ਦਾ ਦੇਸ਼ ਹੈ ਅਤੇ ਬਹੁਤ ਹੱਦ ਤੱਕ ਇਥੇ ਮਰਦ ਰਾਜ ਹੀ ਚਲਦਾ ਹੈ ਅਤੇ ਵਧੇਰੇ ਕੰਮ ਵੀ ਮਰਦ ਹੀ ਕਰਦੇ ਹਨ ਪਰ ਫਿਰ ਵੀ ਕਈ ਅਜਿਹੀਆਂ ਥਾਵਾਂ ਹਨ ਜਿੱਥੇ ਸਿਰਫ ਅੋਰਤਾਂ ਨੂੰ ਹੀ ਪਹਿਲ ਦੇ ਅਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ।

ਅਜਿਹੇ ਹਲਾਤਾਂ ਵਿੱਚ ਬਾਹਰੀ ਮੁਲਕਾਂ ਤੋਂ ਉੱਚ ਦਰਜੇ ਦੀ ਸਿੱਖਿਆ ਹਾਸਿਲ ਕਰਕੇ ਆਉਣ ਵਾਲੀਆਂ ਔਰਤਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਪਰ ਇਹਨਾਂ ਰੁੜੀਵਾਦੀ ਖਿਆਲਾਂ ਅਤੇ ਚਾਰ ਦੀਵਾਰੀ ਤੋਂ ਬਾਹਰ ਆਕੇ ਆਪਣਾ ਇੱਕ ਮੁਕਾਮ ਹਾਸਿਲ ਕਰਨ ਵਾਲੀਆਂ ਵੀ ਕਈ ਔਰਤਾਂ ਹਨ। ਇਹਨਾਂ ਔਰਤਾਂ ‘ਚ ਪਾਕਿਸਤਾਨ ਦੀਆਂ ਔਰਤਾਂ ਵੀ ਜੋ ਕਈ ਔਂਕੜਾਂ ਨੂੰ ਪਾਰ ਕਰਕੇ ਦੁਨੀਆਵੀ ਸੋਚ ਦਾ ਮੁਕਾਬਲਾਕਰ ਰਹੀਆਂ ਹਨ।

ਪਾਕਿਸਤਾਨ ਦੀ ਫੈਸ਼ਨ ਡਿਜ਼ਾਇਨਰ ਸਾਦਿਆ ਖਬਾਬ ਅਤੇ ਮਾਹੇ ਨੂਰ ਅੰਸਾਰੀ ਵੀ ਉਹਨਾਂ ਵਿੱਚੋਂ ਇੱਕ ਹੈ।ਜਿਨਾਂ ਨੇ ਕਤਰ ‘ਚ ਹਾਲ ਹੀ ‘ਚ ਵਰਜੀਨੀਆਂ ਕਾਮਨਵੈਲਥ ਯੁਨੀਵਰਸਟੀ ਗ੍ਰੈਜੁਏਸ਼ਨ ਕੀਤੀ ਹੈ ਅਤੇ ਉਹਨਾਂ ਦੇ ਡਿਜ਼ਾਇਨ ਕੀਤੇ ਕੱਪੜਿਆਂ ਨੂੰ ਕਈ ਵਡੀਆਂ ਸੰਸਥਾਵਾਂ ਤੋਂ ਸਨਮਾਨ ਵੀ ਹਾਸਿਲ ਹੋਏ ਹਨ।ਤੁਹਾਨੂੰ ਦੱਸ ਦੇਈਏ ਕਿ ਸਾਦਿਆ ਨੂੰ ਹਾਲ ਹੀ ‘ਚ ਅਮਰੀਕਾ ਤੋਂ ਸੱਦਾ ਵੀ ਮਿਲਿਆ ਸੀ ਜਿਸ ਵਿਚ ਉਦੇ ਬਣਾਏ ਡਿਜ਼ਾਇਨਾਂ ਨੂੰ ਪਰਦਰਸ਼ਨੀ ‘ਚ ਸ਼ਾਮਲ ਕੀਤਾ ਗਿਆ ਸੀ। ਇਸਦੇ ਨਾਲ ਹੀ ਨੂਰ ਅੰਸਾਰੀ ਨੂੰ ਵੀ ਮਰਸਡੀਜ਼ ਬੈਂਜ਼ ਦੇ ਫੈਸ਼ਨ ਸ਼ੋਅ ‘ਚ ਸੱਦਾ ਦਿੱਤਾ ਗਿਆ । ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ‘ਚ ਉਹਨਾਂ ਕਿਹਾ ਕਿ ਅਸੀਂ ਆਪਣੇ ਪੇਸ਼ੇ ਨੂੰ ਚੁਣਦੇ ਹੋਏ ਇਹ ਵੀ ਸੋਚਿਆ ਸੀ ਕਿ ਇਹੋ ਜਿਹੇ ਕੱਪੜੇ ਡਿਜ਼ਾਇਨ ਕਰਾਂਗੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਦਰਸ਼ਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਜਦ ਸਾਡੇ ਪਰਿਵਾਰ ਵਾਲਿਆਂ ਨੇ ਸਾਡੇ ਬਣਾਏ ਡਿਜ਼ਾਇਨਾਂ ਨੂੰ ਦੇਖਿਆ ਤਾਂ ਖੂਬ ਸਰਾਹਿਆ ਅਤੇ ਸਾਡੇ ਤੇ ਮਾਣ ਮਹਿਸੂਸ ਕੀਤਾ। ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਸੋਚ ਬਦਲਣ ‘ਚ ਕਾਮਯਾਬ ਹੋਏ ਹਾਂ।

Facebook Comments
Facebook Comment