• 3:33 am
Go Back

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸੋਚ ਨੂੰ ਦਲਿਤ ਵਿਰੋਧੀ ਹੈ ਤੇ ਦੇਸ਼ ਭਰ ‘ਚ ਦਲਿਤਾਂ ‘ਤੇ ਅੱਤਿਆਚਾਰ ਹੋ ਰਹੇ ਹਨ ਪਰ ਮੋਦੀ ਸਰਕਾਰ ਕੁਝ ਨਹੀਂ ਕਰ ਰਹੀ। ਐੱਸ. ਸੀ./ਐੱਸ. ਟੀ. ਐਕਟ ਨੂੰ ਲੈ ਕੇ ਜੰਤਰ-ਮੰਤਰ ਵਿਖੇ ਹੋਏ ਦਿਖਾਵੇ ‘ਚ ਹਿੱਸਾ ਲੈਂਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ‘ਚ ਜਿਥੇ ਵੀ ਦਲਿਤਾਂ ਵਿਰੁੱਧ ਅੱਤਿਆਚਾਰ ਹੋਣਗੇ ਉਥੇ ਉਹ ਜਾਣਗੇ। ਮੋਦੀ ਦੀ ਸੋਚ ਦਲਿਤ ਵਿਰੋਧੀ ਹੈ। ਉਹ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਇਕ ਕਿਤਾਬ ਲਿਖੀ ਸੀ ਕਿ ਦਲਿਤਾਂ ਨੂੰ ਸਫਾਈ ਕਰਨ ‘ਚ ਆਨੰਦ ਮਿਲਦਾ ਹੈ। ਜੇ ਮੋਦੀ ਦਲਿਤਾਂ ਦੇ ਦੁਖ ਨੂੰ ਸਮਝਦੇ ਤਾਂ ਅੱਜ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਦਲਿਤਾਂ ਪ੍ਰਤੀ ਕੁਝ ਹੋਰ ਹੀ ਹੁੰਦੀਆਂ।
ਉਨ੍ਹਾਂ ਦਲਿਤ ਸੰਗਠਨਾਂ ਨੂੰ ਸੰਘਰਸ਼ ਦਾ ਸੱਦਾ ਦਿੰਦਿਆਂ ਕਿਹਾ ਕਿ ਅਸੀਂ ਮਿਲ ਕੇ ਭਾਜਪਾ ਅਤੇ ਆਰ. ਐੱਸ. ਐੱਸ. ਦੀ ਮਾਨਸਿਕਤਾ ਨੂੰ ਹਰਾਉਣਾ ਹੈ। ਉਨ੍ਹਾਂ ਦੀ ਸੋਚ ਨਫਰਤ ਵਾਲੀ ਹੈ। ਜਿਸ ਮਾਣਯੋਗ ਜੱਜ ਨੇ ਐੱਸ. ਸੀ./ਐੱਸ. ਟੀ ਐਕਟ ‘ਚ ਤਬਦੀਲੀ ਕਰ ਕੇ ਇਸ ਨੂੰ ਕਮਜ਼ੋਰ ਕੀਤਾ, ਉਸੇ ਨੂੰ ਮੋਦੀ ਸਰਕਾਰ ਨੇ ਵੱਡਾ ਅਹੁਦਾ ਦੇ ਕੇ ਨਿਵਾਜਿਆ। ਮੋਦੀ ਤਾਂ ਇਹੋ ਚਾਹੁੰਦੇ ਹਨ ਕਿ ਭਵਿੱਖ ‘ਚ ਦਲਿਤਾਂ ਲਈ ਭਾਰਤ ‘ਚ ਕੋਈ ਵੀ ਥਾਂ ਨਾ ਹੋਵੇ।

Facebook Comments
Facebook Comment