• 11:45 pm
Go Back

ਬ੍ਰੈਂਪਟਨ ਵਿਖੇ ਅਰਜ਼ੀਆਂ ਇੰਟਰਟੇਨਮੈਂਟ ਵੱਲੋਂ ਬਰੈਂਪਟਨ ‘ਚ ਸੁਨਿਹਰੀ ਯਾਂਦੇ 2019 ਨਾਂਅ ਦਾ ਇੱਕ ਈਵੈਂਟ ਕਰਵਾਇਆ ਗਿਆ, ਜਿਸ ‘ਚ ਪਹੁੰਚੇ ਗਾਇਕਾਂ ਨੇ ਖੂਬ ਸਮਾਂ ਬੰਨ੍ਹਿਆਂ। ਇਸ ਮੌਕੇ 30 ਤੋਂ ਜ਼ਿਆਦਾ ਮਿਊਜੀਸ਼ੀਅਨਜ਼ ਨੇ ਲਾਈਵ ਪਰਫੌਮ ਕੀਤਾ।ਕਾਬਿਲੇਗੌਰ ਹੈ ਕਿ ਅਰਜ਼ੀਆਂ ਇੰਟਰਟੇਨਮੈਂਟ ਨਾਂਅ ਦੀ ਸੰਸਥਾ ਵੱਲੋਂ ਜੀਟੀਏ ਭਰ ਦੇ ਮਿਊਜ਼ੀਕਲ ਪ੍ਰੇਮੀਆਂ ਨੂੰ ਹਰ ਸਾਲ ਇੱਕ ਸੁਨਿਹਰੀ ਤੋਹਫਾ ਦਿੱਤਾ ਜਾਂਦਾ ਹੈ, ਇਹ ਤੋਹਫਾ ਹੁੰਦਾ ਹੈ ਇੱਕ ਸੁਰੀਲੀ ਸ਼ਾਮ ਦਾ। ਇਨ੍ਹਾਂ ਵੱਲੋਂ ਹਰ ਸਾਲ ਸੁਨਿਹਰੀ ਯਾਦਾਂ ਨਾਂਅ ਦਾ ਇੱਕ ਈਵੈਂਟ ਕਰਵਾਇਆ ਜਾਂਦਾ ਹੈ।ਰੋਜ਼ ਥਿਏਟਰ ‘ਚ ਕਰਵਾਏ ਗਏ ਇਸ ਈਵੈਂਟ ਦੌਰਾਨ ਬਹੁਤ ਸਾਰੇ ਲੋਕਾਂ ਨੇ ਇੱਥੇ ਹਾਜ਼ਰੀ ਲਗਵਾਈ। ਇਸ ਈਵੈਂਟ ਦੀ ਖਾਸੀਅਤ ਇਹ ਰਹੀ ਕਿ ਇਸ ਵਿੱਚ 30 ਤੋਂ ਜ਼ਿਆਦਾ ਲਾਈਵ ਮਿਊਜੀਸ਼ੀਅਨਜ਼ ਨੇ ਹਿੱਸਾ ਲਿਆ, ਜਿਸ ਦੌਰਾਨ ਬਹੁਤ ਸਾਰੇ ਨਵੇਂ ਅਤੇ ਪੁਰਾਣੇ ਗੀਤ ਸੁਣਨ ਨੂੰ ਮਿਲੇ।

 

Facebook Comments
Facebook Comment