• 12:04 pm
Go Back
ਲੁਧਿਆਣਾ: ਪੰਜਾਬ ਦੇ ਕੈਬਨਿਟ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਵਾਦਤ ਬਿਆਨ ਦਿੱਤਾ ਹੈ ਕਿ ਧਰਨਾ ਦੇਣ ਵਾਲੇ ਕਿਸਾਨਾਂ ਕੋਲ ਹੋਰ ਕੋਈ ਕੰਮ ਨਹੀਂ ਹੈ। ਹੁਣ ਕਿਸਾਨਾਂ ਕੋਲ ਸਿਰਫ਼ ਧਰਨਾ ਦੇਣ ਦਾ ਕੰਮ ਰਹਿ ਗਿਆ ਸੀ। ਮੰਤਰੀ ਸਾਹਬ ਨੇ ਕਿਹਾ ਕਿ ਸਰਕਾਰ ਨੇ ਜਿੰਨ੍ਹਾਂ ਕਰਜ਼ਾ ਮੁਆਫ਼ ਕਰਨਾ ਸੀ ਕਰ ਦਿੱਤਾ ਹੈ। ਦਰਅਸਲ ਪੰਜਾਬ ਭਰ ‘ਚ ਕਿਸਾਨ ਜਥੇਬੰਦੀਆਂ ਧਰਨਿਆਂ ‘ਤੇ ਡੱਟੀਆਂ ਹੋਈਆਂ ਹਨ ਤੇ ਮੰਗ ਕਰ ਰਹੀਆਂ ਹਨ ਕਿ ਸਰਕਾਰ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰੇ। ਕਿਸਾਨ ਆਗੂਆਂ ਵੱਲੋਂ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਵੀ ਕੀਤਾ ਗਿਆ ਹੈ।

ਪੰਜਾਬ ਸਰਕਾਰ ਨੇ ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਹੈ, ਜਿਸਦੇ ਵਿਰੋਧ ਵਜੋਂ ਥਰਮਲ ਮੁਲਾਜ਼ਮ ਵੀ ਮੈਦਾਨ ‘ਚ ਕੁੱਦੇ ਹੋਏ ਹਨ। ਬਾਜਵਾ ਨੇ ਸਰਕਾਰ ਦੇ ਇਸ ਫ਼ੈਸਲੇ ਨੂੰ ਵੀ ਸਹੀ ਦੱਸਿਆ ਤੇ ਸਾਫ਼ ਕੀਤਾ ਕਿ ਸਰਕਾਰ ਆਪਣਾ ਫ਼ੈਸਲਾ ਵਾਪਸ ਨਹੀਂ ਲਵੇਗੀ।

Facebook Comments
Facebook Comment