• 8:45 am
Go Back

ਮੰਤਰੀ ਮੰਡਲ ਦਾ ਵਾਧਾ ਹੋਣਾ ਤੈਅ ਹੋ ਹੀ ਗਿਆ ,ਇੱਕ ਸਾਲ ਤੋਂ ਲਟਕਿਆ ਪਿਆ ਸੀ ਮੰਤਰੀ ਮੰਡਲ ਦਾ ਵਾਧਾ ।

ਚੰਡੀਗੜ੍ਹ ,(ਦਰਸ਼ਨ ਸਿੰਘ ਖੋਖਰ): ਭਲਕੇ ਸ਼ਨੀਵਾਰ ਨੂੰ ਪੰਜਾਬ ਦੇ ਨੌਂ ਨਵੇਂ ਮੰਤਰੀ ਸਹੁੰ ਚੁੱਕਣਗੇ ਇਹ ਸਹੁੰ  ਚੁੱਕ ਸਮਾਗਮ ਗਵਰਨਰ ਹਾਊਸ ਵਿੱਚ ਹੋਵੇਗਾ ।ਇਸ ਬਾਰੇ ਫੈਸਲਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਹੋਈ ਮੀਟਿੰਗ ਵਿੱਚ ਲਿਆ ਗਿਆ । ਇਹ ਮੀਟਿੰਗ ਦਿੱਲੀ ਵਿੱਚ ਰਾਹੁਲ ਗਾਂਧੀ ਦੇ ਘਰ ਹੋਈ ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਵੀ ਹਾਜ਼ਰ ਸਨ ।
ਜਾਣਕਾਰੀ ਅਨੁਸਾਰ ਨਵੇਂ ਮੰਤਰੀਆਂ ਵਜੋਂ ਰਾਣਾ ਗੁਰਮੀਤ ਸੋਢੀ, ਬਲਬੀਰ ਸਿੰਘ ਸਿੱਧੂ ,ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ , ਵਿਜੇਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ,ਭਾਰਤ ਭੂਸ਼ਣ ਆਸ਼ੂ , ਓ .ਪੀ ਸੋਨੀ  ਅਤੇ ਗੁਰਪ੍ਰੀਤ ਕਾਂਗੜ ਸਹੁੰ ਚੁੱਕਣਗੇ । ਮੰਤਰੀ ਮੰਡਲ ਦਾ ਇਹ ਵਾਧਾ ਇੱਕ ਸਾਲ ਤੋਂ ਲਟਕਿਆ ਪਿਆ ਸੀ। ਨਵੇਂ ਮੰਤਰੀਆਂ ਲਈ ਪੰਜਾਬ ਸਿਵਲ ਸਕੱਤਰੇਤ ਵਿਚ ਕਮਰੇ ਤਿਆਰ ਕਰਵਾ ਦਿੱਤੇ ਗਏ ਹਨ ।

Facebook Comments
Facebook Comment