• 4:15 am
Go Back

ਸ਼ਿਲਾਂਗ- ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਮੇਘਾਲਿਆ ‘ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਜੋਵਾਈ ਵਿਖੇ ਆਪਣੀ ਪਾਰਟੀ ਲਈ ਪ੍ਰਚਾਰ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਆਪਣੇ ਸੰਬੋਧਨ ਵਿਚ ਰਾਹੁਲ ਨੇ ਪ੍ਰਧਾਨ ਮੰਤਰੀ ‘ਤੇ ਹਮਲੇ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਬਹੁਤ ਵੱਡੇ ਜਾਦੂਗਰ ਹਨ ਜੋ ਕਿ ਲੋਕਤੰਤਰ ਨੂੰ ਵੀ ਗ਼ਾਇਬ ਕਰ ਸਕਦੇ ਹਨ। ਨੀਰਵ ਮੋਦੀ ਅਤੇ ਵਿਜੈ ਮਾਲਿਆ ਨੇ ਕਰਜ਼ਾ ਨਾ ਮੋੜ ਕੇ ਦੇਸ਼ ‘ਚੋਂ ਭੱਜ ਜਾਣ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ‘ਤੇ ਲਗਾਉਂਦਿਆਂ ਉਨ੍ਹਾਂ ਕਿਹਾ, ”ਵਿਜੈ ਮਾਲਿਆ, ਲਲਿਤ ਮੋਦੀ ਅਤੇ ਨੀਰਵ ਮੋਦੀ ਵਰਗੇ ਘਪਲੇਬਾਜ਼ ਭਾਰਤ ‘ਚੋਂ ਗ਼ਾਇਬ ਹੋ ਗਏ ਅਤੇ ਵਿਦੇਸ਼ੀ ਧਰਤੀ ‘ਤੇ ਮਿਲੇ ਜਿੱਥੇ ਭਾਰਤੀ ਕਾਨੂੰਨ ਦੀ ਪਹੁੰਚ ਖ਼ਤਮ ਹੋ ਜਾਂਦੀ ਹੈ। ਮੋਦੀ ਜੀ ਦਾ ਜਾਦੂ ਬਹੁਤ ਛੇਤੀ ਭਾਰਤ ‘ਚੋਂ ਲੋਕਤੰਤਰ ਵੀ ਗ਼ਾਇਬ ਕਰ ਦੇਵੇਗਾ।

Facebook Comments
Facebook Comment