• 5:36 am
Go Back

ਵਾਰਾਨਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਤੋਂ ਦੋ ਦਿਨਾਂ ਲਈ ਉੱਤਰ ਪ੍ਰਦੇਸ਼ ਦੀ ਯਾਤਰਾ ‘ਤੇ ਜਾ ਰਹੇ ਹਨ। ਇਸ ਦੌਰਾਨ ਉਹ 340 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈੱਸ ਵੇਅ ਦਾ ਨੀਂਹ ਪੱਥਰ ਰੱਖਣਗੇ। ਦਸ ਦੇਈਏ ਕਿ ਪੀ. ਐੱਮ. ਮੋਦੀ ਵਾਰਾਨਸੀ ਤੋਂ ਆਜਮਗੜ੍ਹ ਪਹੁੰਚਣਗੇ ਅਤੇ ਐਕਸਪ੍ਰੈੱਸ ਵੇਅ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਪ੍ਰੋਜੈਕਟ ਨੂੰ ਲੈ ਕੇ ਸਪਾ ਦਾ ਦਾਅਵਾ ਹੈ ਕਿ ਇਹ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਦਿਮਾਗ ਦੀ ਕਾਢ ਸੀ। 6 ਲੇਨ ਦੇ ਐਕਸਪ੍ਰੈੱਸ ਵੇਅ ਨੂੰ 8 ਲੇਨ ਤੱਕ ਵਿਸਤ੍ਰਿਤ ਕੀਤਾ ਜਾ ਸਕਦਾ ਹੈ। ਇਹ ਰਾਜਧਾਨੀ ਲਖਨਊ ਨੂੰ ਗਾਜੀਪੁਰ ਤੋਂ ਜੋੜੇਗੀ। ਪ੍ਰੋਜੈਕਟ ਦਾ ਨੀਂਹ ਪੱਥਰ ਕਰਨ ਤੋਂ ਬਾਅਦ ਮੋਦੀ ਦਾ ਜਨਸਭਾ ਨੂੰ ਸੰਬੋਧਿਤ ਕਰਨਗੇ।
ਜਾਣਕਾਰੀ ਮੁਤਾਬਕ ਮੋਦੀ ਆਪਣੇ ਸੰਸਦੀ ਸੂਬੇ ਦੇ 13ਵੇਂ ਦੌਰੇ ‘ਤੇ 14 ਜੁਲਾਈ ਨੂੰ ਵਾਰਾਨਸੀ ਪਹੁੰਚਣਗੇ। ਮੋਦੀ ਇਸ ਦੌਰੇ ‘ਚ ਕਰੀਬ 937 ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਨੀਂਹ ਪੱਥਰ ਰੱਖ ਕੇ ਵਾਰਾਨਸੀ ਦੀ ਜਨਤਾ ਨੂੰ ਸੌਗਾਤ ਦੇਣਗੇ। ਪੀ. ਐੱਮ. ਆਪਣੇ ਸੰਸਦੀ ਸੂਬੇ ਸਮੇਤ ਪੂਰਵੀ ਉੱਤਰ ਪ੍ਰਦੇਸ਼ ਨੂੰ ਸੌਗਾਤ ਦੇਣ ਆ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ 15 ਜੁਲਾਈ ਨੂੰ ਡੀਰੇਕਾ ‘ਚ ਪਾਰਟੀ ਦੇ ਸੈਕਟਰ ਸੰਯੋਜਕਾਂ ਦੀ ਬੈਠਕ ਲੈਣ ਤੋਂ ਬਾਅਦ ਬਾਣ ਸਾਗਰ ਪ੍ਰੋਜੈਕਟ ਪੂਰਾ ਕਰਨ ਲਈ ਮਿਰਜਾਪੁਰ ਜਾਣਗੇ ਅਤੇ ਮਿਰਜਾਪੁਰ ਮੈਡੀਕਲ ਕਾਲਜ ਦਾ ਨੀਂਹ ਪੱਥਰ ਕਰਨਗੇ। ਇਸ ਨਾਲ ਹੀ ਜਨਸਭਾ ਨੂੰ ਵੀ ਸੰਬੋਧਿਤ ਕਰਨਗੇ। ਸੂਬੇ ਦੇ ਰਾਜ ਮੰਤਰੀ ਡਾ. ਨੀਲਕੰਠ ਤਿਵਾਰੀ ਨੇ ਕਿਹਾ ਕਿ ਪੀ. ਐੱਮ. ਮੋਦੀ ਦੇ ਸੰਸਦੀ ਸੂਬੇ ‘ਚ ਹਰ ਘਰ ‘ਚ ਘੱਟ ਤੋਂ ਘੱਟ ਇਕ ਵਿਅਕਤੀ ਜਨਸਭਾ ‘ਚ ਆਉਣ ਦੀ ਅਪੀਲ ਕਰ ਰਿਹਾ ਹੈ। ਸੂਬਾ ਪ੍ਰਧਾਨ ਲਕਸ਼ਮਨ ਅਚਾਰੀਆ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਸੰਸਦੀ ਮੈਂਬਰ ਨੇ ਆਪਣੇ ਸੰਸਦੀ ਸੂਬੇ ‘ਚ ਇੰਨਾ ਵਿਕਾਸ ਕੰਮ ਕੀਤਾ। ਇਸ ਤੋਂ ਪਹਿਲਾਂ ਪਿਛਲੇ ਹਫਤੇ ਭਾਜਪਾ ਪਧਾਨ ਅਮਿਤ ਸ਼ਾਹ ਵੀ ਮਿਰਜਾਪੁਰ ਅਤੇ ਵਾਰਾਨਸੀ ਦੌਰੇ ‘ਤੇ ਆਏ ਸਨ। ਇਸ ਵਿਚਕਾਰ ਐਕਸਪ੍ਰੈੱਸ ਵੇਅ ਦੇ ਨੀਂਹ ਪੱਥਰ ਤੋਂ ਪਹਿਲਾਂ ਹੀ ਸਪਾ ਅਤੇ ਭਾਜਪਾ ਵਿਚਕਾਰ ਪ੍ਰੋਜੈਕਟ ਦਾ ਸਿਹਰਾ ਲੈਣ ਦਾ ਮੁਕਾਬਲਾ ਚੱਲ ਰਿਹਾ ਹੈ।
ਐੱਸ. ਐੱਸ. ਪੀ. ਮੁਤਾਬਕ ਪ੍ਰਧਾਨ ਮੰਤਰੀ ਦੇ ਪ੍ਰੋਟੋਕਾਲ ਨੂੰ ਫਾਲੋ ਕਰਦੇ ਹੋਏ ਜੋ ਵੀ ਸੁਰੱਖਿਆ ਦੇ ਪ੍ਰਬੰਧ ਜ਼ਰੂਰੀ ਹੁੰਦੇ ਹਨ, ਉਹ ਸਾਰੇ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਆਦਾਤਰ ਸੁਰੱਖਿਆ ਵਿਵਸਥਾ ਲਈ ਸੂਬੇ ਦੇ ਵੱਖ-ਵੱਖ ਜ਼ਿਲਿਆਂ ‘ਚ ਵੱਡੀ ਗਿਣਤੀ ‘ਚ ਫੌਜ ਦੀ ਮੌਜੂਦਗੀ ਦੋ ਦਿਨਾਂ ਤੱਕ ਬਨਾਰਸ ਤੋਂ ਬਣੀ ਰਹੇਗੀ। ਰਾਜਾ ਤਲਾਅ ਸਥਾਨ ‘ਤੇ ਡ੍ਰੋਨ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਸਪੈਸ਼ਲ ਕਮਾਂਡੋਜ਼ ਤੋਂ ਇਲਾਵਾ ਐਂਟੀ ਮਾਇੰਸ ਟੀਮ ਨੇ ਵੀ ਮੈਦਾਨ ‘ਚ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ।

Facebook Comments
Facebook Comment