• 7:01 am
Go Back

ਟੂਲਟੈਪੇਕ: ਮੱਧ ਮੈਕਸੀਕੋ ਦੇ ਟੂਲਟੈਪੇਕ ਸ਼ਹਿਰ ‘ਚ ਪਟਾਕਿਆਂ ਦੇ ਗੋਦਾਮਾਂ ‘ਚ ਇਕ ਤੋਂ ਬਾਅਦ ਇਕ ਧਮਾਕੇ ਹੋਣ ਕਾਰਨ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਬਚਾਅ ਕਰਮਚਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਦੂਜਿਆਂ ਨੂੰ ਬਚਾਉਂਦਿਆਂ ਹੋਏ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਧਮਾਕਾ ਸਵੇਰੇ ਤਕਰੀਬਨ ਸਾਢੇ 9 ਵਜੇ ਹੋਇਆ ਅਤੇ ਫਿਰ ਦੂਜੇ ਗੋਦਾਮਾਂ ਤਕ ਅੱਗ ਫੈਲਦੀ ਗਈ।ਮੈਕਸੀਕੋ ਸਿਟੀ ਦੇ ਉੱਤਰ ‘ਚ ਸਥਿਤ 65,000 ਲੋਕਾਂ ਦੀ ਆਬਾਦੀ ਵਾਲੇ ਟੂਲਟੈਪੇਕ ਸ਼ਹਿਰ ਨੂੰ ਪਟਾਕਿਆਂ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ ਅਤੇ ਇੱਥੇ ਭਿਆਨਕ ਹਾਦਸਿਆਂ ਦਾ ਇਤਿਹਾਸ ਰਿਹਾ ਹੈ।
ਰੈੱਡ ਕਰਾਸ ਨੇ ਇਕ ਟਵੀਟ ਕਰ ਕੇ ਕਿਹਾ,”ਅਸੀਂ ਟੂਲਟੈਪੇਕ ‘ਚ ਮਾਰੇ ਗਏ ਲੋਕਾਂ ਲਈ ਬਹੁਤ ਦੁਖੀ ਹਾਂ। ਮ੍ਰਿਤਕਾਂ ‘ਚ ਸਾਡੇ (ਬਚਾਅ ਦਲ) ਐਮਰਜੈਂਸੀ ਕਰੂ ਅਤੇ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕਈ ਲੋਕਾਂ ਦੀ ਜਾਨ ਬਚਾਉਂਦੇ ਹੋਇਆਂ ਆਪਣੀਆਂ ਜਾਨਾਂ ਗੁਆ ਦਿੱਤੀਆਂ।” ਅਧਿਕਾਰੀਆਂ ਨੇ ਦੱਸਿਆ ਕਿ ਇਕ ਨਾਬਾਲਗ ਸਮੇਤ ਘੱਟੋ-ਘੱਟ 24 ਲੋਕਾਂ ਦੀ ਮੌਤ ਹੋ ਗਈ ਅਤੇ 49 ਜ਼ਖਮੀ ਹੋ ਗਏ। ਪੀੜਤਾਂ ‘ਚ 4 ਫਾਇਰ ਫਾਈਚਰਜ਼ ਅਤੇ 5 ਪੁਲਿਸ ਕਰਮਚਾਰੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਦ ਪਹਿਲਾ ਧਮਾਕਾ ਹੋਇਆ ਤਾਂ ਲੋਕ ਮਦਦ ਲਈ ਭੱਜੇ। ਇਸੇ ਦੌਰਾਨ ਦੂਜਾ ਧਮਾਕਾ ਹੋਇਆ ਅਤੇ ਜੋ ਲੋਕ ਮਦਦ ਲਈ ਭੱਜ ਰਹੇ ਸਨ, ਉਹ ਮਾਰੇ ਗਏ।

Facebook Comments
Facebook Comment