• 11:05 am
Go Back

ਐੱਸ.ਏ.ਐੱਸ.ਨਗਰ: ਬੀਤੇ ਦਿਨ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੇਅਰ ਕੁਲਵੰਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ‘ਚ ਇੱਕ ਕਦਮ ਅੱਗੇ ਵਧਾਉਦੇ ਹੋਏ ਨੋਟਿਸ ਜਾਰੀ ਕੀਤਾ ਗਿਆ, ਪਰ ਬਾਅਦ ‘ਚ ਸਰਕਾਰ ਨੇ ਇਸ ਨੂੰ ਕਾਰਨ ਦੱਸੋ ਨੋਟਿਸ ‘ਚ ਤਬਦੀਲ ਕਰ ਦਿੱਤਾ। ਇਸ ਕਾਰਵਾਈ ਤੋਂ ਇੰਝ ਜਾਪਿਆ ਕਿ ਸਿੱਧੂ ਬੈਕ ਫੁੱਟ ‘ਤੇ ਆ ਗਏ ਹਨ।
ਇਸ ਪੂਰੀ ਕਾਰਵਾਈ ਦੇ ਬਾਅਦ ਮੇਅਰ ਕੁਲਵੰਤ ਸਿੰਘ ਆਮ ਦਿਨਾਂ ਵਾਂਗ ਕਾਰਪੋਰੇਸ਼ਨ ਦਫ਼ਤਰ ਆਏ ਜਿੱਥੇ ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਭੇਜਿਆ ਕੋਈ ਵੀ ਨੋਟਿਸ ਮੈਨੂੰ ਪ੍ਰਾਪਤ ਨਹੀਂ ਹੋਇਆ। ਮੇਅਰ ਕੁਲਵੰਤ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ‘ਤੇ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਵੀ ਆਖੀ ਗਈ।

Facebook Comments
Facebook Comment