• 2:53 pm
Go Back

ਅੰਮ੍ਰਿਤਸਰ : ਬਾਦਲਾਂ ਖਿਲਾਫ਼ ਕਾਰਵਾਈ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਨਵਜੋਤ ਸਿੱਧੂ ਵਿਰੁੱਧ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਹ ਕਹਿੰਦਿਆਂ ਦੱਬ ਕੇ ਭੜਾਸ ਕੱਢੀ ਹੈ ਕਿ ਰਾਧੇ ਮਾਂ, ਸੌਦਾ ਸਾਧ ਤੇ ਆਸਾਰਾਮ ਦੇ ਚੇਲੇ ਨਵਜੋਤ ਸਿੱਧੂ ਇਹ ਦੱਸਣ ਕਿ ਉਹ ਇਨ੍ਹਾਂ ਸਾਰਿਆਂ ਵਿੱਚੋਂ ਕਿਸ ਦੇ ਚੇਲੇ ਹਨ ਕਿਉਂਕਿ ਅਜਿਹੇ ਢੌਂਗੀ, ਦੋਗਲੇ ਅਤੇ ਮੌਕਾਪ੍ਰਸਤ ਲੋਕ ਕਿਹੜੀ ਚਿੱਠੀ ਕਿਸਨੂੰ ਦਿੰਦੇ ਨੇ ਕਿ ਨਹੀਂ ਇਹ ਕੋਈ ਮਾਅਨੇ ਨਹੀਂ ਰੱਖਦੀ। ਮਜੀਠੀਆ ਅਨੁਸਾਰ ਪਹਿਲਾਂ ਸਿੱਧੂ ਆਪਣੀਆਂ ਮੁੰਦਰੀਆਂ ਉਤਾਰ ਕੇ ਮੂੰਹ ਕਾਲਾ ਕਰਨਾ ਬੰਦ ਕਰਕੇ ਤੇ ਇੱਕ ਗੁਰਸਿੱਖ ਬਣ ਕੇ ਕੋਈ ਮੰਗ ਕਰਨ ਫਿਰ ਉਨ੍ਹਾਂ ਦੀ ਕਿਸੇ ਮੰਗ ਤੇ ਸਿੱਖ ਪੰਥ ਕੋਈ ਵਿਚਾਰ ਕਰ ਸਕਦਾ ਹੈ। ਨਹੀਂ ਤਾਂ ਅਜੇ ਤੱਕ ਇਹ ਰਾਧੇ ਮਾਂ ਨੂੰ ਹੀ ਨਹੀਂ ਸਮਝ ਆ ਰਿਹਾ ਕਿ ਉਨ੍ਹਾਂ ਦਾ ਨਵਜੋਤ ਸਿਉਂ ਬੁੱਧੂ ਕਿਹਦਾ ਚੇਲਾ ਹੈ। ਮਜੀਠੀਆ ਇੱਥੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਕੇਸ ਮੁੜ ਖੁੱਲਣ ਦੇ ਸਬੰਧ ਵਿੱਚ ਸਿਆਸੀ ਚੂੰਡੀ ਵੱਢਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਕਰਦੇ ਨੇ ਉਨ੍ਹਾਂ ਨੂੰ ਵੱਡਾ ਸਬਕ ਸਿਖਾਉਣ ਦਾ ਕੰਮ ਰੱਬ ਨੇ ਆਪ ਹੀ ਸ਼ੁਰੂ ਕਰ ਦਿੱਤਾ ਹੈ ਤੇ ਉਨ੍ਹਾਂ ਖਿਲਾਫ਼ ਇਹ ਹੁਕਮ ਰੱਬ ਨੇ ਸੁਣਾਇਆ ਹੈ। ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਰੈਲੀ ਰੱਦ ਕੀਤੇ ਜਾਣ ਸਬੰਧੀ ਮਜੀਠੀਆ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਅਬੋਹਰ ਰੈਲੀ ਨੇ ਸਰਕਾਰ ਦੇ ਅਜਿਹੇ ਹੋਸ਼ ਉਡਾਏ ਹਨ ਕਿ ਉਨ੍ਹਾਂ ਨੂੰ ਫਰੀਦਕੋਟ ਰੈਲੀ ਕੈਂਸਲ ਕਰਨੀ ਪਈ ਹੈ। ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸ਼ਾਂਤੀ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ।

ਉਨ੍ਹਾਂ ਇਸ ਮੌਕੇ ਮਨਪ੍ਰੀਤ ਬਾਦਲ ਵਲੋਂ ਬਾਦਲ ਪਰਿਵਾਰ ਨੂੰ ਸਰਕਾਰੀ ਗੱਡੀਆਂ ਦਿੱਤੇ ਜਾਣ ਤੇ ਇਨਕਾਰ ਕਰਨ ਤੇ ਪਲਟਵਾਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਸਰਕਾਰ ਕੋਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਇਹ ਤਾਂ ਇੰਟੈਲੀਜੈਂਸ ਵਾਲਿਆਂ ਨੇ ਸਰਕਾਰ ਨੂੰ ਰਿਪੋਰਟ ਦਿੱਤੀ ਸੀ ਤੇ ਜੇਕਰ ਇਹ ਰਿਪੋਰਟ ਗਲਤ ਸੀ ਤਾਂ ਉਨ੍ਹਾਂ ਨੂੰ ਆਪਣਾ ਇੰਟੈਲੀਜੈਂਸ ਦਾ ਡੀਜੀਪੀ ਸਸਪੈਂਡ ਕਰ ਦੇਣਾ ਚਾਹੀਦਾ ਸੀ।

Facebook Comments
Facebook Comment