• 4:15 pm
Go Back

ਫਰਾਂਸ : ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਕੋਈ ਵਿਅਕਤੀ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਜਾਂ ਫਿਰ ਕੋਈ ਚੋਰੀ ਕਰਦਾ ਹੈ ਤਾਂ ਉਸ ਵਿਅਕਤੀ ਖਿਲਾਫ ਪੀੜਤ ਵਿਅਕਤੀ ਪੁਲਿਸ ਕੇਸ ਦਰਜ ਕਰਵਾਉਂਦਾ ਹੈ ਤੇ ਉਸ ਖਿਲਾਫ ਕਾਰਵਾਈ ਦੀ ਮੰਗ ਕਰਦਾ ਹੈ। ਅੱਜ ਅਜਿਹਾ ਹੀ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਸ ਬਾਰੇ ਪੜ੍ਹ ਕੇ ਤੁਸੀਂ ਵੀ ਦੰਗ ਰਹਿ ਜਾਓਂਗੇ। ਦਰਅਸਲ ਇਹ ਮਾਮਲਾ ਫ੍ਰਾਂਸ ਦੇ ਇਸਲੇ ਆਫ ਆਲਰਾਨ ਇਲਾਕੇ ਦੇ  ਸੇਂਟ ਪਿਅਰੇ ਦਾ ਆਲਰਾਨ ਕਸਬੇ ਦੀ ਹੈ ਜਿੱਥੇ ਜਿੱਥੇ ਇੱਕ ਵਿਅਕਤੀ ਨੇ ਮੁਰਗੇ ਦੀ ਬਾਂਗ ਤੋਂ ਪ੍ਰੇਸ਼ਾਨ ਹੋ ਕੇ ਉਸ ਖਿਲਾਫ ਕੇਸ ਦਰਜ ਕਰਵਾਉਂਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੁਰਗੇ ਦੀ ਮਾਲਕ ਦਾ ਨਾਂ ਕਾਰਿਨ ਫੇਸਸਊ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਅਜਿਹਾ ਹੀ ਕੇਸ ਇਸ ਤੋਂ ਪਹਿਲਾਂ ਭਾਰਤ  ‘ਚ ਮਹਾਂਰਾਸਟਰ ਦੇ ਪੂਨਾ ਇਲਾਕੇ ‘ਚ ਵੀ ਦੇਖਣ ਨੂੰ ਮਿਲਿਆ ਸੀ।

ਤਾਜਾ ਤਾਜਾ ਇਸ ਦਰਜ ਕੀਤੇ ਗਏ ਮਾਮਲੇ ‘ਚ ਪਤਾ ਲੱਗਾ ਹੈ ਕਿ ਮੁਰਗੇ ਦਾ ਨਾਮ ਮੈਰਿਸ ਹੈ। ਸ਼ਿਕਾਇਤ ਕਰਨ ਵਾਲਿਆਂ ਦਾ ਦੋਸ਼ ਹੈ ਕਿ ਸਵੇਰੇ ਸਵੇਰੇ ਮੁਰਗੇ ਦੀ ਬਾਂਗ ਤੋਂ ਹੋਣ ਵਾਲੇ ਸ਼ੋਰ ਨਾਲ ਸ਼ੋਰ ਪ੍ਰਦੂਸ਼ਨ ਹੁੰਦਾ ਹੈ ਅਤੇ ਉਨ੍ਹਾਂ ਦੀ ਨੀਂਦ ਖੁੱਲ੍ਹ ਜਾਂਦੀ ਹੈ। ਸਾਲ 2017 ਦੇ ਅਪ੍ਰੈਲ ਮਹੀਨੇ ‘ਚ ਪਹਿਲੀ ਵਾਰ ਮਹਿਲਾ ਦੇ ਗੁਆਂਢੀਆਂ ਨੇ ਮੁਰਗੇ ਖਿਲਾਫ ਸ਼ਿਕਾਇਤ ਦਿੱਤੀ ਸੀ ਤੇ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਮੁਰਗੇ ਨੂੰ ਚੁੱਪ ਕਰਵਾਇਆ ਜਾਵੇ ਕਿਉਂਕਿ ਉਹ ਬਹੁਤ ਰੌਲਾ ਪਾਉਂਦਾ ਹੈ। ਫਿਲਹਾਲ ਇਹ ਅਜੀਬ ਮਾਮਲਾ ਅਦਾਲਤ ਅੰਦਰ ਚੱਲ ਰਿਹਾ ਹੈ ਜਿਸ ਦਾ ਫੈਸਲਾ 5 ਸਿਤੰਬਰ ਨੂੰ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।

Facebook Comments
Facebook Comment